ਚੋਣ ਕਮਿਸ਼ਨ ਨੇ ਭਾਜਪਾ ਬਾਰੇ ਦਿੱਤੇ ਬਿਆਨ ’ਤੇ ਆਤਿਸ਼ੀ ਨੂੰ ਨੋਟਿਸ ਜਾਰੀ ਕੀਤਾ

0
215


ਨਵੀਂ ਦਿੱਲੀ, 5 ਅਪਰੈਲ

ਚੋਣ ਕਮਿਸ਼ਨ ਨੇ ਅੱਜ ਦਿੱਲੀ ਦੀ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਨੇਤਾ ਆਤਿਸ਼ੀ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਤੱਥਾਂ ਸਮੇਤ ਉਸ ਬਿਆਨ ਲਈ ਪੇਸ਼ ਹੋਣ ਲਈ ਕਿਹਾ ਹੈ,ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ‘ਚ ਸ਼ਾਮਲ ਹੋਣ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਭਾਜਪਾ ਨੇ ਇਸ ਮਾਮਲੇ ’ਚ ਆਤਿਸ਼ੀ ਦੇ ਇਸ ਦਾਅਵੇ ਵਿਰੁੱਧ ਕਮਿਸ਼ਨ ਕੋਲ ਪਹੁੰਚ ਕੀਤੀ ਸੀ।



News Source link