ਘਰੇਲੂ ਹਵਾਈ ਕਿਰਾਏ ਲਈ ਮਿਥੀ ਹੱਦ 31 ਤੋਂ ਖ਼ਤਮ

Must read


ਨਵੀਂ ਦਿੱਲੀ, 10 ਅਗਸਤ

ਘਰੇਲੂ ਹਵਾਈ ਕਿਰਾਏ ਲਈ ਮਿਥੀ ਗਈ ਉਪਰਲੀ ਤੇ ਹੇਠਲੀ ਹੱਦ ਲਗਪਗ 27 ਮਹੀਨਿਆਂ ਦੇ ਵਕਫ਼ੇ ਮਗਰੋਂ 31 ਅਗਸਤ ਨੂੰ ਹਟਾ ਦਿੱਤੀ ਜਾਵੇਗੀ। ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਟਵੀਟ ਕੀਤਾ, ‘‘ਹਵਾਈ ਕਿਰਾਏ ਲਈ ਮਿਥੀ ਹੱਦ ਹਟਾਉਣ ਦਾ ਫ਼ੈਸਲਾ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਤੇਲ (ਏਟੀਐੱਫ) ਦੀ ਰੋਜ਼ਾਨਾ ਮੰਗ ਅਤੇ ਕੀਮਤਾਂ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਿਆ ਗਿਆ ਹੈ।’’ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਏਟੀਐੱਫ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚਣ ਮਗਰੋਂ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਹੇਠਾਂ ਆਈਆਂ ਹਨ। ਕੌਮੀ ਰਾਜਧਾਨੀ ਦਿੱਲੀ ਵਿੱਚ ਪਹਿਲੀ ਅਗਸਤ ਨੂੰ ੲੇਟੀਐੱਫ ਦੀ ਕੀਮਤ 1.21 ਲੱਖ ਰੁਪਏ ਪ੍ਰਤੀ ਕਿਲੋਲਿਟਰ ਸੀ, ਜੋ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਲਗਪਗ 14 ਫ਼ੀਸਦੀ ਘੱਟ ਸੀ। ਕਰੋਨਾ ਮਹਾਮਾਰੀ ਕਾਰਨ ਦੋ ਮਹੀਨਿਆਂ ਦੇ ਲੌਕਡਾਊਨ ਮਗਰੋਂ 25 ਮਈ 2020 ਨੂੰ ਹਵਾਈ ਸੇਵਾਵਾਂ ਮੁੜ ਸ਼ੁਰੂ ਹੋਣ ’ਤੇ ਮੰਤਰਾਲੇ ਨੇ ਘਰੇਲੂ ਹਵਾਈ ਕਿਰਾਏ ਲਈ ਹੇਠਲੀ ਤੇ ਉਪਰਲੀ ਹੱਥ ਮਿੱਥ ਦਿੱਤੀ ਸੀ। ਮਿਸਾਲ ਵਜੋਂ, ਏਅਰਲਾਈਨਾਂ 40 ਮਿੰਟ ਤੋਂ ਘੱਟ ਘਰੇਲੂ ਉਡਾਣ ਲਈ ਕਿਸੇ ਵੀ ਯਾਤਰੀ ਤੋਂ 2900 ਰੁਪਏ ਤੋਂ ਘੱਟ (ਜੀਐੱਸਟੀ ਨੂੰ ਛੱਡ ਕੇ) ਅਤੇ 8800 ਰੁਪਏ ਤੋਂ ਵੱਧ (ਜੀਐੱਸਟੀ ਨੂੰ ਛੱਡ ਕੇ) ਕਿਰਾਇਆ ਨਹੀਂ ਵਸੂਲ ਸਕਦੀਆਂ ਸਨ। -ਪੀਟੀਆਈ



News Source link

- Advertisement -

More articles

- Advertisement -

Latest article