ਗੋਲਡਨ ਗਲੋਬਜ਼ ਐਵਾਰਡਜ਼ ’ਚ ਓਪਨਹਾਇਮਰ ਦਾ ਦਬਦਬਾ, 5 ਪੁਰਸਕਾਰ ਜਿੱਤੇ – punjabitribuneonline.com

0
252


ਬੇਵਰਲੀ ਹਿਲਸ, 8 ਜਨਵਰੀ

ਜਿਵੇਂ ਹੀ ਸਾਲ 2024 ਦੀ ਸ਼ੁਰੂਆਤ ਹੋਈ ਤੇ ਇਸ ਦੇ ਪਹਿਲੇ ਕੌਮਾਂਤਰੀ ਪੁਰਸਕਾਰ ਸਮਾਰੋਹ ਦੀ ਵੀ ਸ਼ਾਨਦਾਰ ਸ਼ੁਰੂਆਤ ਹੋਈ। ਅੱਜ ਗੋਲਡਨ ਗਲੋਬਜ਼ ਐਵਾਰਡਜ਼ ਵਿੱਚ ਕ੍ਰਿਸਟੋਫਰ ਨੋਲਨ ਦੀ ‘ਓਪਨਹਾਇਮਰ’ ਦਾ ਦਬਦਬਾ ਰਿਹਾ। ਇਸ ਫਿਲਮ ਨੂੰ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਸ ਨੇ ਸਰਬੋਤਮ ਅਦਾਕਾਰ, ਸਰਬੋਤਮ ਨਿਰਦੇਸ਼ਕ ਅਤੇ ਸਰਬੋਤਮ ਫਿਲਮ ਸਮੇਤ ਕੁੱਲ ਪੰਜ ਪੁਰਸਕਾਰ ਜਿੱਤੇ। ਇਸ ਦੇ ਨਾਲ ਹੀ ਇਸ ਅਵਾਰਡ ਸ਼ੋਅ ‘ਚ ਟੀਵੀ ਸੀਰੀਜ਼ ਸਕਸੈਸਨ ਨੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਇਸ ਐੱਚਬੀਓ ਸੀਰੀਜ਼ ਨੇ ਡਰਾਮਾ ਸ਼੍ਰੇਣੀ ਵਿੱਚ ਸਰਵੋਤਮ ਟੀਵੀ ਸ਼ੋਅ ਸਮੇਤ ਕੁੱਲ ਚਾਰ ਪੁਰਸਕਾਰ ਜਿੱਤੇ। ਸਟੈਂਡ-ਅੱਪ ਕਾਮੇਡੀਅਨ ਅਤੇ ਅਭਿਨੇਤਾ ਜੋ ਕੋਏ ਦੀ ਮੇਜ਼ਬਾਨੀ ਹੇਠ 81ਵਾਂ ਗੋਲਡਨ ਗਲੋਬ ਐਵਾਰਡਜ਼ ਸਮਾਗਮ ਹੋਇਆ।,



News Source link