ਗੈਂਗਸਟਰ ਗੋਪੀ ਸੇਲਬਰਾਹ ਅਸਲੇ ਸਣੇ ਕਾਬੂ – Punjabi Tribune

Must read


ਰਵਿੰਦਰ ਰਵੀ

ਧਨੌਲਾ, 15 ਫਰਵਰੀ

ਇਥੋਂ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕੇ ਦੌਰਾਨ ਭਗੌੜੇ ਗੈਂਗਸਟਰ ਗੋਪੀ ਸੇਲਬਰਾਹ ਨੂੰ ਸਾਥੀਆਂ ਸਣੇ ਕਾਬੂ ਕੀਤਾ ਹੈ। ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਧਨੌਲਾ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਖੇਤਰ ਦਾ ਗੈਂਗਸਟਰ ਮੌਜੀ ਗਰੁੱਪ ਦਾ ਗੁਰਪ੍ਰੀਤ ਸਿੰਘ ਗੋਪੀ ਸੇਲਬਰਾਹ ਆਪਣੇ ਸਾਥੀਆਂ ਸਣੇ ਧਨੌਲਾ ਵਿੱਚੋਂ ਲੰਘ ਰਿਹਾ ਹੈ। ਇਸ ’ਤੇ ਤੁਰੰਤ ਧਨੌਲਾ ਪੁਲੀਸ ਦੀ ਟੀਮ ਨੇ ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਗੋਪੀ ਸੇਲਬਰਾਹ ਵਾਸੀ ਸੇਲਬਰਾਹ (ਰਾਮਪੁਰਾ ਫੂਲ) ਉਸ ਦੇ ਸਾਥੀ ਗਗਨਦੀਪ ਸਿੰਘ (ਮੌੜ) ਭਗਤਾ ਭਾਈਕਾ (ਬਠਿੰਡਾ) ਅਤੇ ਦੋ ਔਰਤਾਂ ਸੁਖਮਨਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ। ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਵਰਨਾ ਕਾਰ ਐਨੀ ਤੇਜ਼ ਭਜਾਈ ਹੋਈ ਸੀ ਕਿ ਗਲੀ ਵਿੱਚ ਖੜ੍ਹੀ ਆਲਟੋ ਕਾਰ ਨੂੰ ਟੱਕਰ ਮਾਰ ਕੇ ਭੰਨ ਦਿੱਤਾ­ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।



News Source link

- Advertisement -

More articles

- Advertisement -

Latest article