ਗੁਜਰਾਤ ਏਟੀਐਸ ਵੱਲੋਂ ਆਈਐਸ ਨਾਲ ਸਬੰਧਤ ਚਾਰ ਅਤਿਵਾਦੀ ਗ੍ਰਿਫਤਾਰ

0
177


ਅਹਿਮਦਾਬਾਦ, 20 ਮਈ

ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਪਾਬੰਦੀਸ਼ੁਦਾ ਜਥੇਬੰਦੀ ਇਸਲਾਮਿਕ ਸਟੇਟ (ਆਈਐਸ) ਨਾਲ ਸਬੰਧ ਰੱਖਣ ਵਾਲੇ ਚਾਰ ਸ੍ਰੀਲੰਕਾਈ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਏਟੀਐਸ ਨੇ ਮੁਲਜ਼ਮਾਂ ਨੂੰ ਐਤਵਾਰ ਰਾਤ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਚੇਨਈ ਦੇ ਰਸਤੇ ਯਾਤਰਾ ਕਰਨ ਤੋਂ ਬਾਅਦ ਇੱਥੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ। ਪੁਲੀਸ ਦੇ ਡਾਇਰੈਕਟਰ ਜਨਰਲ ਵਿਕਾਸ ਸਹਾਏ ਨੇ ਕਿਹਾ ਕਿ ਮੁਲਜ਼ਮ ਆਈਐਸ ਦੇ ਇਸ਼ਾਰੇ ’ਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਆਏ ਸਨ।



News Source link