ਕੋਠਾ ਗੁਰੂ ਸਕੂਲ ’ਚ ਇਨਾਮ ਵੰਡ ਸਮਾਗਮ

Must read


ਭਗਤਾ ਭਾਈ:

ਪੀਐੱਮ ਸ੍ਰੀ ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਵਿੱਚ ਇਨਾਮ ਵੰਡ ਸਮਾਗਮ ਡੀਡੀਈਓ ਬਠਿੰਡਾ ਸਿਕੰਦਰ ਸਿੰਘ ਬਰਾੜ ਤੇ ਮੁੱਖ ਅਧਿਆਪਕਾ ਅਮਨਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਵਿਸ਼ੇਸ਼ ਮਹਿਮਾਨ ਓਲੰਪਿਆਡ ਏਆਈਜੀ ਅਵਨੀਤ ਕੌਰ ਸਿੱਧੂ, ਚੇਅਰਮੈਨ ਰਾਕੇਸ਼ ਪੁਰੀ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਸਨ। ਅਧਿਆਪਕਾ ਛਿੰਦਰਪਾਲ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਤੇ ਹੋਣਹਾਰ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜਿੰਦਰ ਕੌਰ ਭੱਲਾ, ਗੁਰਬਿੰਦਰ ਕੌਰ ਤੇ ਵਿੱਕਾ ਕੁਮਾਰ ਨਗਰ ਪੰਚਾਇਤ ਪ੍ਰਧਾਨ ਅਵਤਾਰ ਸਿੰਘ ਤਾਰਾ, ਸਰਪੰਚ ਪਾਲਾ ਢਿੱਲੋਂ, ਕੌਂਸਲਰ ਗੁਰਜੰਟ ਜੰਟੂ, ਕੌਂਸਲਰ ਅੰਮ੍ਰਿਤਪਾਲ ਸਿੰਘ, ਕਾਲਾ ਪ੍ਰਧਾਨ, ਬੂਟਾ ਢਿੱਲੋਂ, ਸੁਖਚੈਨ ਵੜੈਚ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article