ਕੈਨੇਡਾ ਵਿੱਚ ਪਾੜ੍ਹਿਆਂ ’ਤੇ ਕੱਸਿਆ ਜਾ ਰਿਹੈ ਹੋਰ ਸ਼ਿਕੰਜਾ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 18 ਮਈ

ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ।

ਆਵਾਸ ਮੰਤਰੀ ਮਾਈ ਮਿਲਰ ਨੇ ਇਸ ਵੱਲ ਇਸ਼ਾਰਾ ਦੋ ਹਫ਼ਤੇ ਪਹਿਲਾਂ ਕਰ ਦਿੱਤਾ ਸੀ। ਉਦੋਂ ਤੋਂ ਹੋਰ ਵਿਚਾਰਾਂ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਲੈ ਲਿਆ ਗਿਆ ਹੈ, ਜਿਸ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਮੰਤਰੀ ਨੇ ਅੱਜ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਆਏ ਹੋਏ ਵਿਦੇਸ਼ੀ ਲੋਕਾਂ ਨੂੰ ਪੱਕਾ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਜ਼ਿਆਦਾਤਰ ਸਿਹਤ ਸੇਵਾਵਾਂ, ਵਪਾਰ, ਟਰਾਂਸਪੋਰਟ, ਖੇਤੀ ਤੇ ਬੁਨਿਆਦੀ ਸੇਵਾਵਾਂ ਵਿੱਚ ਕੰਮ ਕਰਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸੈਕੰਡਰੀ ਤੋਂ ਬਾਅਦ ਇੱਥੇ ਉਚੇਰੀ ਸਿੱਖਿਆ ਦੀ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਸ ਸਾਲਾਂ ਤੋਂ ਦਿੱਤੀ ਜਾ ਰਹੀ ਕੋਈ ਵੀ ਕੰਮ ਕਰਨ ਦੀ ਆਗਿਆ (ਓਪਨ ਵਰਕ ਪਰਮਿਟ) ਉੱਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ।



News Source link

- Advertisement -

More articles

- Advertisement -

Latest article