ਜੈਪੁਰ, 22 ਫਰਵਰੀ
ਦੌਸਾ ਦੀ ਸਲਵਾਸ ਜੇਲ੍ਹ ਵਿੱਚ ਕੈਦੀ ਨੇ ਸ਼ੁੱਕਰਵਾਰ ਰਾਤ ਨੂੰ ਕਥਿਤ ਤੌਰ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲੀਸ ਮੁਤਾਬਕ ਜਬਰ-ਜਨਾਹ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 29 ਸਾਲਾ ਰਿੰਕੂ ਨੇ ਮੋਬਾਈਲ ਰਾਹੀਂ ਜੈਪੁਰ ਪੁਲੀਸ ਕੰਟਰੋਲ ਰੂਮ ’ਤੇ ਫੋਨ ਕੀਤਾ ਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲੀਸ ਵੱਲੋਂ ਮੋਬਾਈਲ ਦੀ ਲੋਕੇਸ਼ਨ ਪਤਾ ਕਰਨ ਦੀ ਕੋਸ਼ਿਸ਼ ਦੌਰਾਨ ਇਹ ਸਲਵਾਸ ਜੇਲ੍ਹ ਦੀ ਨਿਕਲੀ। ਜੇਲ੍ਹ ਵਿੱਚ ਸਵੇਰੇ 3 ਵਜੇ ਤੋਂ 7 ਵਜੇ ਤੱਕ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਬਰਾਮਦ ਕਰ ਲਿਆ ਗਿਆ। ਪੁਲੀਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ