ਕੁੱਟਮਾਰ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਕੇਸ ਦਰਜ – Punjabi Tribune

Must read


ਸੁਨਾਮ ਊਧਮ ਸਿੰਘ ਵਾਲਾ: ਪੁਲੀਸ ਨੇ ਪਤਨੀ ਦੀ ਕੁੱਟਮਾਰ ਕਰ ਕੇ ਪੇਕਿਆਂ ਤੋਂ ਪੈਸੇ ਲਿਆਉਣ ਦੀ ਮੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੁਨਾਮ ਦੀ ਇੰਦਰਾ ਬਸਤੀ ਦੀ ਰਹਿਣ ਵਾਲੀ ਜਾਨਵੀ ਗੁਪਤਾ ਪੁੱਤਰੀ ਸੱਤਪਾਲ ਬਾਂਸਲ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਟਿਆਲਾ ਦੇ ਰਹਿਣ ਵਾਲੇ ਅੰਕਿਤ ਗੁਪਤਾ ਨਾਲ ਵਿਆਹੀ ਹੋਈ ਹੈ। ਉਸ ਦਾ ਪਤੀ ਅਕਸਰ ਹੀ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਪੇਕਿਆਂ ਤੋਂ ਇਕ ਲੱਖ ਰੁਪਏ ਲਿਆਉਣ ਲਈ ਦਬਾਅ ਪਾਉਂਦਾ ਹੈ। ਪੁਲੀਸ ਵੱਲੋਂ ਪੜਤਾਲ ਕਰਨ ਮਗਰੋਂ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਅੰਕਿਤ ਗੁਪਤਾ ਵਾਸੀ ਢਿੱਲੋਂ ਕਲੋਨੀ ਪਟਿਆਲਾ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article