
ਪੜ੍ਹਾਈ ਕਰਨ ਵੇਲੇ ਅੱਖਾਂ ਲਗਾਤਾਰ ਇੱਕ ਜਗ੍ਹਾ ‘ਤੇ ਫੋਕਸ ਕਰਦੀ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਪੈਂਦਾ ਹੈ ਅਤੇ ਥਕਾਵਟ ਹੁੰਦੀ ਹੈ। ਜਦੋਂ ਅੱਖਾਂ ਥੱਕ ਜਾਂਦੀਆਂ ਹਨ, ਤਾਂ ਦਿਮਾਗ ਨੂੰ ਵੀ ਆਰਾਮ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਕਰਕੇ ਪੜ੍ਹਾਈ ਕਰਨ ਵੇਲੇ ਨੀਂਦ ਆਉਣ ਲੱਗ ਜਾਂਦੀ ਹੈ।

ਇਸ ਤੋਂ ਇਲਾਵਾ ਪੜ੍ਹਨ ਵੇਲੇ ਦਿਮਾਗ ਨਵੀਂ ਜਾਣਕਾਰੀ ਨੂੰ ਸਮਝਣ ਅਤੇ ਯਾਦ ਰੱਖਣ ਲਈ ਕੰਮ ਕਰਦਾ ਹੈ। ਇਸ ਪ੍ਰਕਿਰਿਆ ਲਈ ਊਰਜਾ ਦੀ ਲੋੜ ਹੁੰਦੀ ਹੈ। ਲੰਬੇ ਸਮੇਂ ਤੱਕ ਪੜ੍ਹਨਾ ਦਿਮਾਗ ਨੂੰ ਥਕਾ ਸਕਦਾ ਹੈ ਅਤੇ ਸਰੀਰ ਨੂੰ ਨੀਂਦ ਦਾ ਸੰਕੇਤ ਦੇ ਸਕਦਾ ਹੈ।
Published at : 05 Mar 2026 01:23 PM (IST)