ਕਾਂਗਰਸ ਨੇ ਮਹਾਰਾਸ਼ਟਰ ਚੋਣਾਂ ਸਬੰਧੀ ਇਤਰਾਜ਼ ਜਤਾਇਆ

Must read


ਨਵੀਂ ਦਿੱਲੀ, 1 ਦਸੰਬਰ

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਦੋਸ਼ ਲਾਇਆ ਕਿ ਹਾਲ ਹੀ ਵਿੱਚ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਸਮੁੱਚੀ ਚੋਣ ਮਸ਼ੀਨਰੀ ’ਤੇ ਵਿਵਾਦ ਸੀ ਜੋ ਲੋਕਤੰਤਰ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਮੁੱਦਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ।

ਏਜੰਸੀ ਨਾਲ ਗੱਲਬਾਤ ਕਰਦਿਆਂ ਜੈਰਾਮ ਰਮੇਸ਼ ਨੇ ਮਹਾਰਾਸ਼ਟਰ ਚੋਣਾਂ ਦੇ ਨਤੀਜਿਆਂ ਨੂੰ ‘ਅਸੰਭਵ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਹੈ ਅਤੇ ਕਾਂਗਰਸ ਆਗੂ ਉਨ੍ਹਾਂ ਨੂੰ ਮਿਲਣਗੇ। ਉਨ੍ਹਾਂ ਜੋ ਮੈਮੋਰੰਡਮ ਦਿੱਤਾ ਹੈ ਉਹ ਚੋਣ ਪ੍ਰਕਿਰਿਆ ਨਾਲ ਸਬੰਧਤ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਚੋਣ ਮਸ਼ੀਨਰੀ ਸਬੰਧੀ ਕਈ ਮੁੱਦੇ ਸਨ ਅਤੇ ਉਥੇ ਮਿੱਥ ਕੇ ਹੇਰਾਫੇਰੀ ਕੀਤੀ ਗਈ।



News Source link

- Advertisement -

More articles

- Advertisement -

Latest article