ਕਠੂਆ ਦੇ ਪਿੰਡ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਇਕ ਅਤਿਵਾਦੀ ਹਲਾਕ

Must read


ਜੰਮੂ, 11 ਜੂਨ

ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਅੱਜ ਸ਼ਾਮ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਉਪਰੰਤ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਇਕ ਅਤਿਵਾਦੀ ਨੂੰ ਹਲਾਕ ਕਰ ਦਿੱਤਾ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਬਾਕੀ ਛੁਪੇ ਹੋਏ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਜੰਮੂ ਖੇਤਰ ਵਿੱਚ ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਅਤਿਵਾਦੀਆਂ ਨੇ ਸ਼ਰਧਾਲੂਆਂ ਨੂੰ ਸ਼ਿਵ ਖੋਰੀ ਮੰਦਰ ਤੋਂ ਕਟੜਾ ਲਿਜਾ ਰਹੀ 53 ਸੀਟਾਂ ਵਾਲੀ ਇਕ ਬੱਸ ’ਤੇ ਪੋਨੀ ਇਲਾਕੇ ਵਿੱਚ ਤਰਯਾਥ ਪਿੰਡ ਕੋਲ ਐਤਵਾਰ ਨੂੰ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲੀਸ ਦੇ ਇਕ ਤਰਜਮਾਨ ਨੇ ਦੱਸਿਆ ਕਿ ਅਤਿਵਾਦੀਆਂ ਨੇ ਹੀਰਾਨਗਰ ਖੇਤਰ ਵਿੱਚ ਕੂਟਾ ਮੋੜ ਕੋਲ ਸੈਦਾ ਸੁਖਲ ਪਿੰਡ ’ਤੇ ਹਮਲਾ ਕੀਤਾ। ਉਪਰੰਤ ਚਲਾਈ ਗਈ ਤਲਾਸ਼ੀ ਮੁਹਿੰਮ ਵਿੱਚ ਇਕ ਅਤਿਵਾਦੀ ਹਲਾਕ ਹੋ ਗਿਆ। ਫਿਲਹਾਲ ਕਾਰਵਾਈ ਜਾਰੀ ਹੈ। -ਪੀਟੀਆਈ



News Source link
#ਕਠਆ #ਦ #ਪਡ #ਵਚ #ਸਰਖਆ #ਬਲ #ਨਲ #ਮਕਬਲ #ਚ #ਇਕ #ਅਤਵਦ #ਹਲਕ

- Advertisement -

More articles

- Advertisement -

Latest article