ਓਲੰਪਿਕ: ਭਾਰਤ ਨੂੰ ਨਿਸ਼ਾਨੇਬਾਜ਼ੀ ’ਚ ਇਕ ਹੋਰ ਤਗ਼ਮਾ; ਸਵਪਨਿਲ ਕੁਸਾਲੇ ਨੇ ਫੁੰਡੀ ਕਾਂਸੀ

Must read


ਪੈਰਿਸ, 1 ਅਗਸਤ

ਭਾਰਤ ਦੇ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ 441.4 ਦੇ ਸਕੋਰ ਨਾਲ ਦੇਸ਼ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ ਹੈ। ਸੋਨੇ ਤੇ ਚਾਂਦੀ ਦਾ ਤਗ਼ਮਾ ਕ੍ਰਮਵਾਰ ਚੀਨ ਦੇ ਲਿਓ ਯੁਕੁਨ ਤੇ ਯੂਕਰੇਨ ਦੇ ਐੌੱਸ. ਕੁਲਿਸ਼ ਨੇ ਜਿੱਤਿਆ। ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।



News Source link

- Advertisement -

More articles

- Advertisement -

Latest article