ਨਵੀਂ ਦਿੱਲੀ, 18 ਜੁਲਾਈ
ਓਮਾਨ ਤੱਟ ਨੇੜੇ ਹਾਲ ਹੀ ਵਿੱਚ ਡੁੱਬੇ ਕੋਮੋਰੋਸ ਦੇ ਝੰਡੇ ਵਾਲੇ ਢੋਆ-ਢੋਆਈ ਵਾਲੇ ਜਹਾਜ਼ ’ਤੇ ਸਵਾਰ ਭਾਰਤੀ ਚਾਲਕ ਟੀਮ ਦੇ ਮੈਂਬਰਾਂ ’ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਜਲ ਸੈਨਾ ਨੇ ਲੰਘੀ ਰਾਤ ਦੱਸਿਆ ਸੀ ਕਿ ਬਚਾਅ ਮੁਹਿੰਮ ਦੌਰਾਨ ਅੱਠ ਭਾਰਤੀ ਨਾਗਰਿਕਾਂ ਤੇ ਇੱਕ ਸ੍ਰੀਲੰਕਾ ਦੇ ਨਾਗਰਿਕ ਨੂੰ ਬਚਾ ਲਿਆ ਗਿਆ ਸੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਇਕ ਭਾਰਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। -ਪੀਟੀਆਈ