ਗੁਹਾਟੀ, 18 ਜੁਲਾਈ
ਅਸਾਮ ਕੈਬਨਿਟ ਨੇ ਵੀਰਵਾਰ ਨੂੰ ਅਸਾਮ ਮੁਸਲਿਮ ਵਿਆਹ ਤੇ ਤਲਾਕ ਰਜਿਸਟਰੇਸ਼ਨ ਐਕਟ ਅਤੇ 1935 ਦੇ ਨਿਯਮ ਰੱਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਵਿਸ਼ੇਸ਼ ਹਾਲਤਾਂ ਵਿੱਚ ਘੱਟ ਉਮਰ ਦੇ ਲੜਕੇ-ਲੜਕਿਆਂ ਦੇ ਵਿਆਹ ਨੂੰ ਇਜਾਜ਼ਤ ਦਿੰਦੇ ਸਨ। ਇਹ ਜਾਣਕਾਰੀ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦਿੱਤੀ। ਇਹ ਬਿੱਲ ਵਿਧਾਨ ਸਭਾ ਦੇ ਅਗਾਮੀ ਮੌਨਸੂਨ ਸੈਸ਼ਨ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਐਕਸ ’ਤੇ ਲਿਖਿਆ, ‘ਅਸੀਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਇਨਸਾਫ ਦਿਵਾਉਣ ਲਈ ਬਾਲ ਵਿਆਹ ’ਤੇ ਵਧੇਰੇ ਪਾਬੰਦੀਆਂ ਲਗਾ ਕੇ ਵੱਡਾ ਕਦਮ ਚੁੱਕਿਆ ਹੈ।’ -ਪੀਟੀਆਈ
News Source link
#ਅਸਮ #ਮਸਲਮ #ਵਆਹ #ਤ #ਤਲਕ #ਰਜਸਟਰਸ਼ਨ #ਐਕਟ #ਰਦ #ਕਰਨ #ਸਬਧ #ਬਲ #ਪਸ