ਐੱਨਸੀਪੀ (ਐੱਸਪੀ) ਵਰਕਰਾਂ ਵੱਲੋਂ ਮਹਾਰਾਸ਼ਟਰ ਸਰਕਾਰ ਖ਼ਿਲਾਫ ਪ੍ਰਦਰਸ਼ਨ

Must read


ਲਾਤੂਰ, 31 ਮਈ

ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸਪੀ) ਦੇ ਵਰਕਰਾਂ ਵੱਲੋਂ ਅੱਜ ਲਾਤੂਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਪਾਠਕ੍ਰਮ ਵਿੱਚ ਮਨੂਸਮ੍ਰਿਤੀ ਦੇ ਕੁਝ ਸ਼ਲੋਕ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਨਸੀਪੀ ਦੇ ਸ਼ਰਦ ਪਵਾਰ ਧੜੇ ਦੇ ਵਰਕਰ ਗਾਂਧੀ ਚੌਕ ਵਿੱਚ ਇਕੱਤਰ ਹੋਏ ਅਤੇ ਪੁਰਾਤਨ ਹਿੰਦੂ ਕਿਤਾਬ ਮਨੂਸਮ੍ਰਿਤੀ ਦੀਆਂ ਕਾਪੀਆਂ ਸਾੜੀਆਂ। ਕਾਰਕੁਨ ਊਮਾਕਾਂਤ ਧਾਵੜੇ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਦਾ ਇਹ ਫੈਸਲਾ ਜਾਤੀ ਵੰਡ, ਵਹਿਮਾਂ-ਭਰਮਾਂ ਅਤੇ ਸਮਾਜਿਕ ਵਿਵਾਦ ਨੂੰ ਬੜ੍ਹਾਵਾ ਦੇਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article