ਏਸ਼ੀਆ ਕੱਪ: ਭਾਰਤ ਨੇ ਹਾਂਗਕਾਂਗ ਨੂੰ 9 ਵਿਕਟਾਂ ਨਾਲ ਹਰਾਇਆ

Must read


ਹਾਂਗਕਾਂਗ: ਉਭਰਦੀ ਖਿਡਾਰਨ ਸ਼੍ਰੇਯੰਕਾ ਪਾਟਿਲ ਨੇ ਦੋ ਦੌੜਾਂ ਦੇ ਕੇ ਪੰਜ ਵਿਕਟ ਉਡਾਏ, ਜਿਸ ਨਾਲ ਭਾਰਤ ਦੀ ਅੰਡਰ-23 ਮਹਿਲਾ ਟੀਮ ਨੇ ਪਹਿਲੇ ਐਮਰਜਿੰਗ ਏਸ਼ੀਆ ਕੱਪ ਵਿੱਚ ਹਾਂਗਕਾਂਗ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲੇ ਮਹਿਲਾ ਪ੍ਰੀਮੀਅਰ ਲੀਗ ਦਿ ਰੌਇਲ ਚੈਲੈਂਜਰਜ਼ ਬੰਗਲੌਰ ਵੱਲੋਂ ਪ੍ਰਭਾਵੀ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ’ਚ ਸ਼ਾਮਲ ਰਹੀ 20 ਸਾਲ ਦੀ ਸ਼੍ਰੇਯੰਕਾ ਦੀ ਆਫ਼ ਸਪਿੰਨ ਗੇਂਦਬਾਜ਼ੀ ਦੇ ਸਾਹਮਣੇ ਹਾਂਗਕਾਂਗ ਦੀ ਟੀਮ 14 ਓਵਰਾਂ ਵਿੱਚ ਸਿਰਫ 34 ਦੌੜਾਂ ’ਤੇ ਸਿਮਟ ਗਈ। ਹਾਂਗਕਾਂਗ ਵੱਲੋਂ ਸਲਾਮੀ ਬੱਲੇਬਾਜ਼ ਮਾਰਿਕ ਹਿਲ ਨੇ 19 ਗੇਂਦਾਂ ਵਿੱਚ 14 ਦੌੜਾਂ ਬਣਾਈਆਂ। ਇਸੇ ਦੌਰਾਨ ਸਪਿੰਨਰ ਮੰਨਤ ਕਸ਼ਯਪ ਤੇ ਲੈੱਗ ਸਪਿੰਨਰ ਪ੍ਰਾਸ਼ਵੀ ਚੋਪੜਾ ਨੇ ਦੋ-ਦੋ ਵਿਕਟਾਂ ਕੱਢੀਆਂ। ਇਸ ਜਵਾਬ ਵਿੱਚ ਭਾਰਤ ਨੇ ਜੀ ਤ੍ਰਿਸ਼ਾ ਦੀ ਨਾਬਾਦ 19 ਦੌੜਾਂ ਦੀ ਪਾਰੀ ਨਾਲ 5.2 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ਨਾਲ 38 ਦੌੜਾਂ ਬਣਾਈਆਂ ਤੇ ਜਿੱਤ ਹਾਸਿਲ ਕੀਤੀ। -ਪੀਟੀਆਈ





News Source link

- Advertisement -

More articles

- Advertisement -

Latest article