ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਜਾਣ ਬਾਰੇ ਫ਼ੈਸਲਾ ਗ੍ਰਹਿ ਮੰਤਰਾਲਾ ਕਰੇਗਾ: ਠਾਕੁਰ

Must read


ਨਵੀਂ ਦਿੱਲੀ, 20 ਅਕਤੂਬਰ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉਪਰ ਹੈ ਤੇ ਅਗਲੇ ਸਾਲ ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਜਾਣ ਬਾਰੇ ਫੈਸਲਾ ਗ੍ਰਹਿ ਮੰਤਰਾਲਾ ਕਰੇਗਾ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਟੀਮ ਮਹਾਂਦੀਪੀ ਟੂਰਨਾਮੈਂਟ ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕਰੇਗੀ ਅਤੇ ਉਹ ਕਿਸੇ ਹੋਰ ਸਥਾਨ ‘ਤੇ ਟੂਰਨਾਮੈਂਟ ਹੋਣ ’ਤੇ ਉਸ ਵਿੱਚ ਹਿੱਸਾ ਲਏਗੀ। ਸ਼੍ਰੀ ਠਾਕੁਰ ਨੇ ਇਹ ਗੱਲ 31 ਜਨਵਰੀ ਤੋਂ 11 ਫਰਵਰੀ ਤੱਕ ਮੱਧ ਪ੍ਰਦੇਸ਼ ਦੇ ਅੱਠ ਸ਼ਹਿਰਾਂ ਵਿੱਚ ਖੇਲੋ ਇੰਡੀਆ ਯੁਵਾ ਖੇਡਾਂ ਦੇ ਪੰਜਵੇਂ ਐਡੀਸ਼ਨ ਦੇ ਐਲਾਨ ਮੌਕੇ ਪੱਤਰਕਾਰਾਂ ਕਹੀ।





News Source link

- Advertisement -

More articles

- Advertisement -

Latest article