30.1 C
Patiāla
Monday, June 22, 2026

ਏਸ਼ਿਆਈ ਸਾਈਕਲਿੰਗ ਚੈਂਪੀਅਨਸ਼ਿਪ ’ਚ ਭਾਰਤ ਨੇ ਦੋ ਕਾਂਸੀ ਤਗ਼ਮੇ ਜਿੱਤੇ

Must read


ਨਵੀਂ ਦਿੱਲੀ, 20 ਜੂਨ

ਭਾਰਤ ਨੇ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਅੱਜ ਦੋ ਕਾਂਸੀ ਤਗ਼ਮੇ ਜਿੱਤੇ, ਜਿਸ ਨਾਲ ਦੇਸ਼ ਦੇ ਨਾਮ ਹੁਣ ਤੱਕ ਕੁੱਲ 20 ਤਗ਼ਮੇ ਹੋ ਗਏ। ਰੋਨਾਲਡੋ ਸਿੰਘ ਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ਵਿੱਚ ਕੌਮਾਂਤਰੀ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਰੋਨਾਲਡੋ ਨੇ 58.254 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਾਈਕਲ ਚਲਾਉਂਦੇ ਹੋਏ ਇਕ ਮਿੰਟ ਵਿੱਚ 1:798 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਭਾਰਤ ਲਈ ਦਿਨ ਦਾ ਦੂਜਾ ਤਗ਼ਮਾ ਬਿਰਜੀਤ ਯੁਮਨਾਮ ਨੇ 10 ਕਿਲੋਮੀਟਰ ਦੇ 40 ਲੈਪ ਦੇ ਪੁਰਸ਼ ਜੂਨੀਅਰ ਵਰਗ ਵਿੱਚ ਜਿੱਤਿਆ। -ਪੀਟੀਆਈ





News Source link

- Advertisement -

More articles

- Advertisement -

Latest article