ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਹੰਗਾਮੀ ਹਾਲਾਤ ’ਚ ਕੋਚੀਨ ਹਵਾਈ ਅੱਡੇ ’ਤੇ ਉਤਰਿਆ

Must read


ਕੋਚੀ, 29 ਜਨਵਰੀ

ਏਅਰ ਇੰਡੀਆ ਐਕਸਪ੍ਰੈਸ ਦੀ ਸ਼ਾਰਜਾਹ ਤੋਂ ਆ ਰਹੀ ਉਡਾਣ ਨੂੰ ਇੱਥੇ ਕੋਚੀਨ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਹੰਗਾਮੀ ਹਾਲਾਤ ’ਚ ਉਤਾਰਨਾ ਪਿਆ। ਸ਼ੱਕ ਹੈ ਕਿ ਜਹਾਜ਼ ਦੇ ‘ਹਾਈਡ੍ਰੌਲਿਕ’ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕੋਚੀਨ ਕੌਮਾਂਤਰੀ ਹਵਾਈ ਅੱਡੇ ਦੇ ਇਕ ਤਰਜਮਾਨ ਨੇ ਦੱਸਿਆ ਕਿ ਰਾਤ ਨੂੰ 8.04 ਵਜੇ ਹਵਾਈ ਅੱਡੇ ’ਤੇ ਪੂਰਨ ਐਮਰਜੈਂਸੀ ਐਲਾਨੀ ਗਈ ਅਤੇ ਜਹਾਜ਼ ਰਾਤ 8.26 ਵਜੇ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਰਨਵੇਅ ਨੂੰ ਬਲਾਕ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਵੀ ਉਡਾਣ ਦਾ ਰੂਟ ਤਬਦੀਲ ਕੀਤਾ ਗਿਆ। ਰਾਤ 8.36 ਵਜੇ ਐਮਰਜੈਂਸੀ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ 193 ਯਾਤਰੀ ਤੇ ਚਾਲਕ ਦਲ ਦੇ ਛੇ ਮੈਂਬਰ ਸੁਰੱਖਿਅਤ ਹਨ। -ਪੀਟੀਆਈ



News Source link

- Advertisement -

More articles

- Advertisement -

Latest article