ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਨੇੜੇ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਲੱਥੇ

0
161


ਨਵੀਂ ਦਿੱਲੀ, 18 ਸਤੰਬਰ

ਇੱਥੋਂ ਦੇ ਵਰਿੰਦਾਵਨ ਰੇਲਵੇ ਸਟੇਸ਼ਨ ਨੇੜੇ ਰਾਤ ਵੇਲੇ ਇੱਕ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਲੱਥ ਗਏ। ਇਹ ਮਾਲ ਗੱਡੀ ਕੋਲਾ ਲੈ ਕੇ ਜਾ ਰਹੀ ਸੀ। ਐੱਨਸੀਆਰ ਰੇਲਵੇ ਜ਼ੋਨ ਦੇ ਸੀਪੀਆਰਓ ਨੇ ਕਿਹਾ ਕਿ ਇਸ ਘਟਨਾ ਕਾਰਨ ਤਿੰਨ ਰੇਲ ਲਾਈਨਾਂ ’ਤੇ ਆਵਾਜਾਈ ਠੱਪ ਹੋ ਗਈ। ਇਸ ਤੋਂ ਬਾਅਦ ਮਥੁਰਾ-ਪਲਵਲ ਮਾਰਗ ’ਤੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਲਵੇ ਲਾਈਨਾਂ ਨੂੰ ਆਵਾਜਾਈ ਲਈ ਸੁਚਾਰੂ ਬਣਾਉਣ ਲਈ ਯਤਨ ਜਾਰੀ ਹਨ। ਪੀਟੀਆਈ



News Source link
#ਉਤਰ #ਪਰਦਸ #ਦ #ਵਰਦਵਨ #ਨੜ #ਮਲ #ਗਡ #ਦ #ਡਬ #ਪਟੜ #ਤ #ਲਥ