ਉੱਘੇ ਤਾਮਿਲ ਅਦਾਕਾਰ ‘ਡੈਲੀ’ ਗਣੇਸ਼ ਦਾ ਦੇਹਾਂਤ

Must read


ਚੇਨੱਈ, 10 ਨਵੰਬਰ

ਉੱਘੇ ਤਾਮਿਲ ਅਦਾਕਾਰ ‘ਡੈਲੀ’ ਗਣੇਸ਼ (80) ਦਾ ਸ਼ਨਿੱਚਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ 400 ਤੋਂ ਵੱਧ ਫ਼ਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਅਦਾਕਾਰ ਦੇ ਪੁੱਤਰ ਮਹਾ ਡੈਲੀ ਗਣੇਸ਼ ਨੇ ਦੱਸਿਆ ਕਿ ਉਸ ਦੇ ਪਿਤਾ ਵਧਦੀ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਗਣੇਸ਼ ਫ਼ਿਲਮਾਂ ਦੇ ਨਾਲ ਵੈੱਬਸੀਰੀਜ਼ ਵਿਚ ਵੀ ਸਰਗਰਮ ਸਨ। ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਗਣੇਸ਼ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਤਾਮਿਲ ਸਿਨੇਮਾ ਇੰਡਸਟਰੀ ਲਈ ਵੱਡਾ ਘਾਟਾ ਦੱਸਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article