ਦੇਸ਼ ਉੜੀਸਾ: ਮਾਂ ਨੇ ਪੰਜ ਸਾਲਾ ਮਤਰੇਏ ਪੁੱਤ ਨੂੰ ਖੂਹ ’ਚ ਸੁੱਟਿਆ – Punjabi Tribune By Mehra Media Team - October 17, 2024 0 160 FacebookXPinterestWhatsApp ਰੂੜਕੇਲਾ, 16 ਅਕਤੂਬਰਉੜੀਸਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਇੱਕ 20 ਸਾਲਾ ਮਾਂ ਨੇ ਆਪਣੇ ਪੰਜ ਸਾਲਾ ਮਤਰੇਏ ਪੁੱਤਰ ਦੇ ਹੱਥ ਬੰਨ੍ਹ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ। ਮਹਿਲਾ ਨੇ ਬੱਚੇ ਨੂੰ ਖੂਹ ਵਿੱਚ ਸੁੱਟਣ ਤੋਂ ਪਹਿਲਾਂ ਉਸ ਦੇ ਸਰੀਰ ਨਾਲ ਇੱਕ ਭਾਰੀ ਪੱਥਰ ਵੀ ਬੰਨ੍ਹਿਆ। ਪੁਲੀਸ ਨੇ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ ਪਤੀ ਮਤਰੇਏ ਪੁੱਤ ਨੂੰ ਉਸ ਦੇ ਪੁੱਤਰ ਤੋਂ ਵੱਧ ਪਿਆਰ ਕਰਦਾ ਸੀ, ਜਿਸ ਤੋਂ ਉਹ ਖੁਸ਼ ਨਹੀਂ ਸੀ। ਇਹ ਘਟਨਾ ਰੂੜਕੇਲਾ ਸ਼ਹਿਰ ਦੇ ਰਘੂਨਾਥਪੱਲੀ ਪੁਲੀਸ ਥਾਣੇ ਅਧੀਨ ਪੈਂਦੇ ਇੱਕ ਪਿੰਡ ਵਿੱਚ 11 ਅਕਤੂਬਰ ਨੂੰ ਵਾਪਰੀ। ਗ੍ਰਿਫ਼ਤਾਰ ਕੀਤੀ ਗਈ ਮਹਿਲਾ ਮ੍ਰਿਤਕ ਬੱਚੇ ਦੇ ਪਿਤਾ ਦੀ ਦੂਜੀ ਪਤਨੀ ਹੈ। ਪੁਲੀਸ ਨੇ ਮੁਲਜ਼ਮ ਨੌਰੀ ਗੁਡੀਆ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: OCTOBER 16, 2024 11:13 PM (IST) Published At: OCTOBER 16, 2024 11:09 PM (IST) Published At: OCTOBER 16, 2024 10:52 PM (IST) Published At: OCTOBER 16, 2024 10:02 PM (IST) Published At: OCTOBER 16, 2024 07:40 PM (IST) | Updated At: OCTOBER 16, 2024 08:37 PM (IST) Published At: OCTOBER 16, 2024 07:17 PM (IST) | Updated At: OCTOBER 16, 2024 11:13 PM (IST) News Source link
ਰੂੜਕੇਲਾ, 16 ਅਕਤੂਬਰਉੜੀਸਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਇੱਕ 20 ਸਾਲਾ ਮਾਂ ਨੇ ਆਪਣੇ ਪੰਜ ਸਾਲਾ ਮਤਰੇਏ ਪੁੱਤਰ ਦੇ ਹੱਥ ਬੰਨ੍ਹ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ। ਮਹਿਲਾ ਨੇ ਬੱਚੇ ਨੂੰ ਖੂਹ ਵਿੱਚ ਸੁੱਟਣ ਤੋਂ ਪਹਿਲਾਂ ਉਸ ਦੇ ਸਰੀਰ ਨਾਲ ਇੱਕ ਭਾਰੀ ਪੱਥਰ ਵੀ ਬੰਨ੍ਹਿਆ। ਪੁਲੀਸ ਨੇ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ ਪਤੀ ਮਤਰੇਏ ਪੁੱਤ ਨੂੰ ਉਸ ਦੇ ਪੁੱਤਰ ਤੋਂ ਵੱਧ ਪਿਆਰ ਕਰਦਾ ਸੀ, ਜਿਸ ਤੋਂ ਉਹ ਖੁਸ਼ ਨਹੀਂ ਸੀ। ਇਹ ਘਟਨਾ ਰੂੜਕੇਲਾ ਸ਼ਹਿਰ ਦੇ ਰਘੂਨਾਥਪੱਲੀ ਪੁਲੀਸ ਥਾਣੇ ਅਧੀਨ ਪੈਂਦੇ ਇੱਕ ਪਿੰਡ ਵਿੱਚ 11 ਅਕਤੂਬਰ ਨੂੰ ਵਾਪਰੀ। ਗ੍ਰਿਫ਼ਤਾਰ ਕੀਤੀ ਗਈ ਮਹਿਲਾ ਮ੍ਰਿਤਕ ਬੱਚੇ ਦੇ ਪਿਤਾ ਦੀ ਦੂਜੀ ਪਤਨੀ ਹੈ। ਪੁਲੀਸ ਨੇ ਮੁਲਜ਼ਮ ਨੌਰੀ ਗੁਡੀਆ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। -ਪੀਟੀਆਈ