ਈ-ਰਿਕਸ਼ਾ ਚਾਲਕ ’ਤੇ ਹਮਲਾ ਕਰਨ ਦੇ ਦੋਸ਼ ਹੇਠ ਕਾਂਵੜੀਆਂ ਖ਼ਿਲਾਫ਼ ਕੇਸ ਦਰਜ – Punjabi Tribune

Must read


ਦੇਹਰਾਦੂਨ, 24 ਜੁਲਾਈ

ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿੱਚ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਇਕ ਈ-ਰਿਕਸ਼ਾ ਦੇ ਚਾਲਕ ’ਤੇ ਡਾਂਗਾਂ ਨਾਲ ਹਮਲਾ ਹਮਲਾ ਕਰਨ ਅਤੇ ਉਸ ਦੇ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਇਕ ਦਰਜਨ ਤੋਂ ਵੱਧ ਕਾਂਵੜੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਹ ਘਟਨਾ ਮੰਗਲਵਾਰ ਬਾਅਦ ਦੁਪਹਿਰ ਮੰਗਲੌਰ ਵਿੱਚ ਦਿੱਲੀ ਕੌਮੀ ਮਾਰਗ ਦੇ ਨਾਲ ਲਿੱਬਰਹੇੜੀ ਇਲਾਕੇ ਵਿੱਚ ਇਕ ਮਿੱਲ ਨੇੜੇ ਵਾਪਰੀ। ਕਾਂਵੜੀਆਂ ਦੇ ਇਕ ਸਮੂਹ ਨੇ ਸੰਜੇ ਕੁਮਾਰ ਨਾਮ ਦੇ ਈ-ਰਿਕਸ਼ਾ ਚਾਲਕ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਵਾਹਨ ਨੂੰ ਨੁਕਸਾਨ ਦਿੱਤਾ। ਇਸ ਸਬੰਧੀ ਮੰਗਲੌਰ ਪੁਲੀਸ ਥਾਣੇ ਵਿੱਚ ਅਣਪਛਾਤੇ ਸ਼ਿਵ ਭਗਤਾਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article