ਈਪੀਐਫਓ ਵੱਲੋਂ ਪੀਐਫ ਵਿਆਜ ਦਰ ’ਚ ਮਾਮੂਲੀ ਵਾਧਾ

Must read


ਨਵੀਂ ਦਿੱਲੀ: ਈਪੀਐਫਓ ਨੇ ਮੁਲਾਜ਼ਮਾਂ ਦੇ ਪੀਐਫ ’ਤੇ ਵਿਆਜ ਦਰ ਵਿਚ ਮਾਮੂਲੀ ਵਾਧਾ ਕੀਤਾ ਹੈ। ਸਾਲ 2022-23 ਲਈ ਇਸ ਨੂੰ ਵਧਾ ਕੇ 8.15 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਦਾ ਲਾਭ ਛੇ ਕਰੋੜ ਤੋਂ ਵੱਧ ਪੀਐਫ ਧਾਰਕਾਂ ਨੂੰ ਮਿਲੇਗਾ। ਮਾਰਚ 2022 ਵਿਚ ਈਪੀਐਫਓ ਨੇ 2021-22 ਲਈ ਪੀਐਫ ਉਤੇ ਵਿਆਜ ਦਰ ਘਟਾ ਦਿੱਤੀ ਸੀ। ਚਾਰ ਦਹਾਕਿਆਂ ਵਿਚ ਇਹ ਸਭ ਤੋਂ ਘੱਟ 8.10 ਪ੍ਰਤੀਸ਼ਤ ਉਤੇ ਪਹੁੰਚ ਗਈ ਸੀ। ਈਪੀਐਫਓ ਦੇ ਟਰੱਸਟੀਆਂ ਦੇ ਬੋਰਡ ਨੇ ਕੇਂਦਰੀ ਕਿਰਤ ਮੰਤਰੀ ਭੁਪੇਂਦਰ ਯਾਦਵ ਦੀ ਅਗਵਾਈ ਵਿਚ ਹੋਈ ਮੀਟਿੰਗ ’ਚ 8.15 ਪ੍ਰਤੀਸ਼ਤ ਵਿਆਜ ਦਰ ਦੀ ਸਿਫਾਰਿਸ਼ ਕੀਤੀ ਹੈ। ਪੀਐਫ ਧਾਰਕਾਂ ਨੂੰ ਇਹ ਵਿਆਜ ਦਰ ਵਿੱਤੀ ਸਾਲ 2022-23 ਲਈ ਮਿਲੇਗੀ। -ਪੀਟੀਆਈ  



News Source link

- Advertisement -

More articles

- Advertisement -

Latest article