ਭੋਪਾਲ, 4 ਜੂਨ
ਲੋਕ ਸਭਾ ਚੋਣਾਂ ਵਿੱਚ ਇੰਦੌਰ ਤੋਂ ਭਾਜਪਾ ਦੇ ਐੱਮਪੀ ਸ਼ੰਕਰ ਲਾਲਵਾਨੀ ਰਿਕਾਰਡ 11,75,092 ਵੋਟਾਂ ਦੇ ਰਿਕਾਰਡ ਫ਼ਰਕ ਨਾਲ ਜਿੱਤ ਗਏ ਹਨ ਜਦਕਿ ਇਸ ਮੁਕਾਬਲੇ ’ਚ ‘ਨੋਟਾ’ (ਉਪਰੋਕਤ ’ਚੋਂ ਕੋਈ ਵੀ ਨਹੀਂ) ਆਪਸ਼ਨ ਦੇ ਹੱਕ ’ਚ 2.18 ਲੱਖ ਵੋਟਾਂ ਪਈਆਂ ਹਨ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਿੱਤ ਦਾ ਅੰਤਰ ਮੁਲਕ ਦੇ ਇਤਿਹਾਸ ’ਚ ਸਭ ਤੋਂ ਵੱਡਾ ਹੈ। -ਪੀਟੀਆਈ