ਟ੍ਰੀਲਾ(ਇਲੀਨੌਇਸ), 20 ਅਪਰੈਲ
ਕੇਂਦਰੀ ਇਲੀਨੌਇਸ ਦੇ ਖੇਤਾਂ ਵਿਚ ਸ਼ਨਿੱਚਰਵਾਰ ਨੂੰ ਸਿੰਗਲ ਇੰਜਨ ਵਾਲਾ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਜਹਾਜ਼ ’ਚ ਸਵਾਰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਇਕ ਈਮੇਲ ਵਿਚ ਕਿਹਾ ਕਿ ਸੈਸਨਾ ਸੀ180ਜੀ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਸਵੇਰੇ 10 ਵਜੇ ਦੇ ਕਰੀਬ ਟ੍ਰੀਲਾ ਨੇੜੇ ਹਾਦਸਾਗ੍ਰਸਤ ਹੋ ਗਿਆ।
ਮੁੱਢਲੀ ਜਾਣਕਾਰੀ ਮੁਤਾਬਕ ਜਹਾਜ਼ ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ। ਗਵਰਨਰ ਜੇਬੀ ਪ੍ਰਿਟਜ਼ਕਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। -ਏਪੀ