ਇਜ਼ਰਾਈਲ ਵੱਲੋਂ ਕੀਤੇ ਗਏ ਡਰੋਨ ਹਮਲੇ ’ਚ 7 ਫਲਸਤੀਨੀ ਲੋਕ ਹਲਾਕ

0
184


ਯੋਰੋਸ਼ਲਮ: ਇਜ਼ਰਾਈਲ ਨੇ ਪੱਛਮੀ ਕੰਢੇ ’ਤੇ ਦਹਿਸ਼ਤੀ ਟਿਕਾਣਿਆਂ ਉਪਰ ਡਰੋਨਾਂ ਨਾਲ ਹਮਲੇ ਕਰਦਿਆਂ ਇਲਾਕੇ ’ਚ ਸੈਂਕੜੇ ਜਵਾਨ ਤਾਇਨਾਤ ਕਰ ਦਿੱਤੇ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਇਲੀ ਹਮਲੇ ’ਚ ਸੱਤ ਫਲਸਤੀਨੀ ਹਲਾਕ ਹੋ ਗਏ ਹਨ। ਹਮਲੇ ’ਚ ਦੋ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਇਜ਼ਰਾਇਲੀ ਸੈਨਾ ਦਾ ਇਕੱਠ ਦੋ ਦਹਾਕੇ ਪਹਿਲਾਂ ਫਲਸਤੀਨੀਆਂ ਵੱਲੋਂ ਕੀਤੀ ਗਈ ਦੂਜੀ ਬਗ਼ਾਵਤ ਦੌਰਾਨ ਵੱਡੇ ਪੱਧਰ ’ਤੇ ਕੀਤੀ ਗਈ ਕਾਰਵਾਈ ਵਾਂਗ ਦੇਖਿਆ ਜਾ ਰਿਹਾ ਹੈ। ਜਵਾਨਾਂ ਨੇ ਜੇਨਿਨ ਸ਼ਰਨਾਰਥੀ ਕੈਂਪ ਦੀ ਘੇਰਾਬੰਦੀ ਕਰਕੇ ਕਾਰਵਾਈ ਆਰੰਭੀ। ਕੈਂਪ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ’ਚੋਂ ਕਾਲਾ ਧੂੰਆਂ ਅਤੇ ਡਰੋਨ ਉੱਡਦੇ ਦਿਖਾਈ ਦਿੰਦੇ ਰਹੇ। ਲੋਕਾਂ ਨੇ ਕਿਹਾ ਕਿ ਕੁਝ ਹਿੱਸਿਆਂ ’ਚ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਫ਼ੌਜੀ ਬੁਲਡੋਜ਼ਰ ਇਮਾਰਤਾਂ ਤੋੜਦੇ ਹੋਏ ਇਜ਼ਰਾਇਲੀ ਫ਼ੌਜੀਆਂ ਲਈ ਰਾਹ ਪੱਧਰਾ ਕਰਦੇ ਜਾ ਰਹੇ ਹਨ। ਫਲਸਤੀਨ ਅਤੇ ਗੁਆਂਢੀ ਮੁਲਕ ਜੌਰਡਨ ਨੇ ਹਿੰਸਾ ਦੀ ਨਿਖੇਧੀ ਕੀਤੀ ਹੈ। -ਏਪੀ



News Source link