ਇਜ਼ਰਾਇਲੀ ਫ਼ੌਜ ਨੇ ਹਮਾਸ ਦੇ ਕਬਜ਼ੇ ’ਚੋਂ ਦੋ ਬੰਦੀ ਆਜ਼ਾਦ ਕਰਵਾਏ

0
198


ਰਫਾਹ (ਗਾਜ਼ਾ ਪੱਟੀ), 12 ਫਰਵਰੀ

ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਅੱਜ ਸਵੇਰੇ ਗਾਜ਼ਾ ਪੱਟੀ ਵਿੱਚ ਦੋ ਬੰਦੀਆਂ ਨੂੰ ਆਜ਼ਾਦ ਕਰਵਾਇਆ ਹੈ। ਫੌਜ ਨੇ ਰਿਹਾਅ ਕੀਤੇ ਵਿਅਕਤੀਆਂ ਦੀ ਪਛਾਣ ਫਰਨਾਂਡੋ ਸਾਈਮਨ ਮਰਮੈਨ (60) ਅਤੇ ਲੂਈਸ ਹਾਰ (70) ਵਜੋਂ ਕੀਤੀ ਹੈ। ਇਨ੍ਹਾਂ ਦੋਹਾਂ ਨੂੰ ਹਮਾਸ ਨੇ 7 ਅਕਤੂਬਰ ਬੰਦੀ ਬਣਾ ਲਿਆ ਸੀ। ਦੋਵਾਂ ਨੂੰ ਗਾਜ਼ਾ ਪੱਟੀ ਦੇ ਦੱਖਣੀ ਸਰਹੱਦੀ ਸ਼ਹਿਰ ਰਫਾਹ ਤੋਂ ਬਚਾਇਆ ਗਿਆ। ਦੋਵਾਂ ਦੀ ਸਿਹਤ ਠੀਕ ਹੈ। ਇਹ ਉਨ੍ਹਾਂ 136 ਬੰਦੀਆਂ ਵਿੱਚੋਂ ਸਨ, ਜੋ ਇਜ਼ਰਾਈਲ ਅਨੁਸਾਰ ਹਮਾਸ ਦੀ ਹਿਰਾਸਤ ਵਿੱਚ ਹਨ।



News Source link
#ਇਜਰਇਲ #ਫਜ #ਨ #ਹਮਸ #ਦ #ਕਬਜ #ਚ #ਦ #ਬਦ #ਆਜਦ #ਕਰਵਏ