ਅਮਰੀਕਾ ਦਾ ਰੱਖਿਆ ਮੰਤਰੀ ਮੁੜ ਹਸਪਤਾਲ ’ਚ ਭਰਤੀ

0
204


ਵਾਸ਼ਿੰਗਟਨ, 12 ਫਰਵਰੀ

ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੂੰ ‘ਮਸਾਨੇ ਦੀ ਸਮੱਸਿਆ’ (ਬਲੈਡਰ) ​​ਨਾਲ ਸਬੰਧਤ ਲੱਛਣਾਂ ਕਾਰਨ ਅੱਜ ਮੁੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ। ਆਸਟਿਨ ਨੂੰ ਦਸੰਬਰ ਵਿੱਚ ਪ੍ਰੋਸਟੇਟ (ਗਦੂਦ) ਕੈਂਸਰ ਦਾ ਪਤਾ ਲੱਗਿਆ ਸੀ। ਪੈਂਟਾਗਨ ਨੇ ਬਿਆਨ ਵਿੱਚ ਕਿਹਾ ਕਿ ਆਸਟਿਨ ਨੂੰ ਉਨ੍ਹਾਂ ਦੀ ਸੁਰੱਖਿਆ ਟੀਮ ਬਾਅਦ ਦੁਪਹਿਰ 2:20 ਵਜੇ ਦੇ ਕਰੀਬ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਲੈ ਗਈ।



News Source link