ਆਮਦਨ ਕਰ ਵਿਭਾਗ ਵੱਲੋਂ ਨਵਾਂ ਵੈੱਬਸਾਈਟ ਲਾਂਚ

Must read


ਨਵੀਂ ਦਿੱਲੀ, 26 ਅਗਸਤ

ਆਮਦਨ ਕਰ ਵਿਭਾਗ ਨੇ ਖਪਤਕਾਰਾਂ ਦੇ ਅਨੁਕੂਲ ਇੰਟਰਫੇਸ, ਬਿਹਤਰ ਸਹੂਲਤਾਂ ਅਤੇ ਨਵੇਂ ਮੌਡਿਊਲ ਵਾਲੀ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ। ਇਸ ਵੈੱਬਸਾਈਟ ਨੂੰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਆਮਦਨ ਕਰ ਡਾਇਰੈਕਟੋਰੇਟ ਵੱਲੋਂ ਉਦੈਪੁਰ ਵਿੱਚ ਲਗਾਏ ਗਏ ਚਿੰਤਨ ਕੈਂਪ ਮੌਕੇ ਲਾਂਚ ਕੀਤਾ। ਸੀਬੀਡੀਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਖਪਤਕਾਰਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਅਤੇ ਨਵੀਂ ਤਕਨੀਕ ਨਾਲ ਤਾਲਮੇਲ ਬਣਾ ਕੇ ਰੱਖਣ ਲਈ ਆਮਦਨ ਕਰ ਵਿਭਾਗ ਨੇ ਆਪਣੀ ਵੈਬਸਾਈਟ ਨੂੰ ਨਵੇਂ ਰੂਪ ’ਚ ਲਾਂਚ ਕੀਤਾ ਹੈ। ਨਵੀਂ ਵੈੱਬਸਾਈਟ ਨੂੰ ਮੋਬਾਈਲ ਦੇ ਅਨੁਕੂਲ ਲੇਆਊਟ ਦੇ ਨਾਲ ਮੁੜ ਡਿਜ਼ਾਈਨ ਕੀਤਾ ਗਿਆ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article