ਅੰਮ੍ਰਿਤਸਰ: ਸੰਘਣੀ ਧੁੰਦ ਕਾਰਨ ਕਈ ਉਡਾਣਾਂ ਲੇਟ

Must read


ਅੰਮ੍ਰਿਤਸਰ, 2 ਜਨਵਰੀ

ਇਥੇ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ’ਤੇ ਕਈ ਘਰੇਲੂ ਤੇ ਕੌਮਾਂਤਰੀ ਉਡਾਣਾਂ ਲੇਟ ਹੋ ਗਈਆਂ। ਪੁਣੇ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਘਰੇਲੂ ਉਡਾਣ ਰੱਦ ਹੋ ਗਈ ਜਿਸ ਨਾਲ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਇਸ ਤੋਂ ਇਲਾਵਾ ਸ਼ਾਰਜਾਹ ਤੋਂ ਆਉਣ ਵਾਲੀ ਉਡਾਣ ਵੀ ਮਿੱਥੇ ਸਮੇਂ ਤੋਂ ਲੇਟ ਪੁੱਜੀ। ਇਸ ਤੋਂ ਇਲਾਵਾ ਸਵੇਰ ਵੇਲੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਇੰਡੀਗੋ ਦੀ ਉਡਾਣ, ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਸਪਾਈਸ ਜੈਟ ਦੀ ਉਡਾਣ ਵੀ ਮਿੱਥੇ ਸਮੇਂ ਤੋਂ ਲੇਟ ਪੁੱਜੀ ਜਿਸ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਏਜੰਸੀ





News Source link

- Advertisement -

More articles

- Advertisement -

Latest article