ਅਯੁੱਧਿਆ ਮੰਦਰ ਦੇ ਨਿਰਮਾਣ ਲਈ ਪਹਿਲੀ ਇੱਟ ਰੱਖਣ ਵਾਲੇ ਕਾਮੇਸ਼ਵਰ ਚੌਪਾਲ ਦਾ ਦੇਹਾਂਤ

0
162


ਅਯੁੱਧਿਆ/ਲਖਨਊ, 7 ਫਰਵਰੀਅਯੁੱਧਿਆ ਵਿੱਚ ਰਾਮ ਲੱਲਾ ਮੰਦਰ ਦੇ ਨਿਰਮਾਣ ਲਈ ਪਹਿਲੀ ਇੱਟ ਰੱਖਣ ਵਾਲੇ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਨੇਤਾ ਕਾਮੇਸ਼ਵਰ ਚੌਪਾਲ ਦਾ ਬਿਮਾਰ ਹੋਣ ਮਗਰੋਂ ਦੇਹਾਂਤ ਹੋ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਚੌਪਾਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।

ਰਾਮ ਮੰਦਰ ਟਰੱਸਟ ਦੇ ਮੀਡੀਆ ਸੈਂਟਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚੌਪਾਲ ਨੇ ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਮੰਦਰ ਟਰੱਸਟ ਨੇ ਕਿਹਾ ਕਿ ਪਟਨਾ ਦੇ ਰਹਿਣ ਵਾਲੇ ਚੌਪਾਲ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ।

ਟਰੱਸਟ ਅਨੁਸਾਰ ਉਨ੍ਹਾਂ ਨੌਂ ਨਵੰਬਰ, 1989 ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਹਿਲੇ ਨੀਂਹ ਪੱਥਰ ਸਮਾਰੋਹ ’ਚ ਪਹਿਲੀ ਇੱਟ ਰੱਖੀ ਸੀ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਉਨ੍ਹਾਂ ਨੂੰ ‘ਪਹਿਲੇ ਕਾਰਸੇਵਕ’ ਦੀ ਉਪਾਧੀ ਨਾਲ ਸਨਮਾਨਿਆ ਸੀ। -ਪੀਟੀਆਈ

 

 



News Source link