ਅਯੁੱਧਿਆ ਦੇ ਹਵਾਈ ਅੱਡੇ ਦਾ ਨਾਂ ਮਹਾਰਿਸ਼ੀ ਵਾਲਮੀਕ ਦੇ ਨਾਂ ’ਤੇ ਰੱਖਣ ਨੂੰ ਮਨਜ਼ੂਰੀ

0
196


ਨਵੀਂ ਦਿੱਲੀ, 5 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਅਯੁੱਧਿਆ ਹਵਾਈ ਅੱਡੇ ਦਾ ਨਾਂ ‘ਮਹਾਰਿਸ਼ੀ ਵਾਲਮੀਕ ਅੰਤਰਰਾਸ਼ਟਰੀ ਹਵਾਈ ਅੱਡੇ, ਅਯੁੱਧਿਆਧਾਮ’ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਕਿਹਾ ਕਿ ਸਰਕਾਰ ਪਾਵਨ ਨਗਰੀ ਅਯੁੱਧਿਆ ਨੂੰ ਵਿਸ਼ਵ ਭਰ ਨਾਲ ਜੋੜਨ ਲਈ ਵਚਨਬਧ ਹੈ। ਇਸੇ ਕੜੀ ਦੇ ਤਹਿਤ ਇਥੋਂ ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਘੋਸ਼ਿਤ ਕੀਤੇ ਜਾਣ ਨਾਲ ਇਸ ਦਾ ਨਾਂ ‘ਮਹਾਰਿਸ਼ੀ ਵਾਲਮੀਕ ਅੰਤਰਰਾਸ਼ਟਰੀ ਹਵਾਈ ਅੱਡਾ, ਅਯੁੱਧਿਆ ਧਾਮ’ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੁੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਘੋਸ਼ਿਤ ਕੀਤਾ।



News Source link