ਅਮਰੀਕਾ ਵੱਲੋਂ ਭਾਰਤੀ ਚੋਣਾਂ ’ਚ ਦਖ਼ਲ ਸਬੰਧੀ ਰੂਸ ਦੇ ਦੋਸ਼ ਖਾਰਜ – Punjabi Tribune

0
182


ਵਾਸ਼ਿੰਗਟਨ: ਅਮਰੀਕਾ ਨੇ ਰੂਸ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਭਾਰਤ ’ਚ ਹੋ ਰਹੀਆਂ ਚੋਣਾਂ ’ਚ ਦਖ਼ਲ ਦੇ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਸਮੇਤ ਦੁਨੀਆ ’ਚ ਕਿਤੇ ਵੀ ਹੋਣ ਵਾਲੀਆਂ ਚੋਣਾਂ ’ਚ ਦਖ਼ਲ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਜਨਤਾ ਹੀ ਚੋਣਾਂ ਦਾ ਫ਼ੈਸਲਾ ਕਰੇਗੀ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਮਾਸਕੋ ’ਚ ਕਿਹਾ ਸੀ ਕਿ ਅਮਰੀਕਾ, ਭਾਰਤ ਦੇ ਘਰੇਲੂ ਮਾਮਲਿਆਂ ਅਤੇ ਮੌਜੂਦਾ ਚੋਣਾਂ ’ਚ ਦਖ਼ਲ ਦੇ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦਾ ਤਰਜਮਾਨ ਖਾਲਿਸਤਾਨੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ’ਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੇ ਦੋਸ਼ਾਂ ਬਾਰੇ ਕੀਤੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਬਚਦਾ ਨਜ਼ਰ ਆਇਆ। -ਪੀਟੀਆਈ



News Source link