ਅਮਰੀਕਾ: ਵਾਹਨਾਂ ਦੀ ਟੱਕਰ ਵਿੱਚ ਪੰਜ ਬੱਚਿਆਂ ਸਣੇ ਸੱਤ ਹਲਾਕ

Must read


ਹੈਂਪਸ਼ਾਇਰ, 31 ਜੁਲਾਈ

ਅਮਰੀਕਾ ਦੇ ਉੱਤਰੀ ਇਲੀਨਿਓਸ ਵਿੱਚ ਅੱਜ ਹੋਏ ਇੱਕ ਸੜਕ ਹਾਦਸੇ ਵਿੱਚ ਸੱਤ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਤੜਕੇ 2 ਵਜੇ ਮੈਕਹੈਨਰੀ ਕਾਊਂਟੀ ਵਿੱਚ ਇੰਟਰਸਟੇਟ-90 ’ਤੇ ਵਾਪਰਿਆ। ਇਲੀਨਿਓਸ ਸਟੇਟ ਪੁਲੀਸ ਮੁਤਾਬਕ ਮ੍ਰਿਤਕਾਂ ਵਿੱਚੋਂ ਇੱਕ ਔਰਤ ਅਤੇ ਪੰਜ ਬੱਚੇ ਇੱਕ ਵੈਨ ਵਿੱਚ ਜਦਕਿ ਇੱਕ ਮਹਿਲਾ ਇੱਕ ਹੋਰ ਵਾਹਨ ਵਿੱਚ ਸੀ। ਪੁਲੀਸ ਨੇ ਦੱਸਿਆ ਕਿ ਵੈਨ ਸੜਕ ’ਤੇ ਉਲਟ ਪਾਸੇ ਜਾ ਰਹੀ ਸੀ। -ਏਪੀ





News Source link

- Advertisement -

More articles

- Advertisement -

Latest article