ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਦੇਹਾਂਤ

Must read


ਨਿਊਯਾਰਕ (ਅਮਰੀਕਾ), 15 ਜੁਲਾਈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਨਿਊਯਾਰਕ ਸਿਟੀ ਵਿਚ ਦੇਹਾਂਤ ਹੋ ਗਿਆ ਹੈ। ਉਹ 73 ਸਾਲਾਂ ਦੇ ਸਨ। ਉਸ ਦੇ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਟਰੰਪ ਨੇ ਟਰੂਥ ਸੋਸ਼ਲ ‘ਤੇ ਪੋਸਟ ਲਿਖਿਆ, ‘ਇਵਾਨਾ ਟਰੰਪ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਇਹ ਦੱਸਦੇ ਹੋਏ ਬਹੁਤ ਦੁਖੀ ਹਾਂ ਕਿ ਉਨ੍ਹਾਂ ਦਾ ਨਿਊਯਾਰਕ ਸਿਟੀ ਸਥਿਤ ਘਰ ‘ਤੇ ਦੇਹਾਂਤ ਹੋ ਗਿਆ ਹੈ। ਉਹ ਸ਼ਾਨਦਾਰ, ਸੁੰਦਰ ਅਤੇ ਅਸਾਧਾਰਨ ਔਰਤ ਸੀ, ਜਿਸ ਨੇ ਮਹਾਨ ਅਤੇ ਪ੍ਰੇਰਣਾਦਾਇਕ ਜੀਵਨ ਬਤੀਤ ਕੀਤਾ। ਉਸ ਦਾ ਮਾਣ ਅਤੇ ਖੁਸ਼ੀ ਉਸ ਦੇ ਤਿੰਨ ਬੱਚੇ ਡੋਨਲਡ ਜੂਨੀਅਰ, ਇਵਾਂਕਾ ਅਤੇ ਐਰਿਕ ਸਨ। ਉਨ੍ਹਾਂ ਨੂੰ ਬੱਚਿਆਂ ‘ਤੇ ਓਨਾ ਹੀ ਮਾਣ ਸੀ, ਜਿੰਨਾ ਸਾਨੂੰ ਸਾਰਿਆਂ ਨੂੰ ਉਸ ‘ਤੇ ਮਾਣ ਸੀ। ਇਵਾਨਾ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।’





News Source link

- Advertisement -

More articles

- Advertisement -

Latest article