28.5 C
Patiāla
Friday, April 17, 2026

ਅਦਾਕਾਰ ਅਮਿਤਾਭ ਬੱਚਨ ਨੇ 81ਵੇਂ ਜਨਮ ਦਿਨ ’ਤੇ ਘਰ ਦੇ ਬਾਹਰ ਖੜ੍ਹੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਕਬੂਲੀਆਂ

Must read


ਮੁੰਬਈ, 11 ਅਕਤੂਬਰ

ਅਮਿਤਾਭ ਬੱਚਨ ਨੂੰ ਦੇਖਣ ਲਈ ਉਡੀਕ ਰਹੇ ਸੈਂਕੜੇ ਪ੍ਰਸ਼ੰਸਕਾਂ ਦੀ ਇੱਛਾ ਉਦੋਂ ਪੂਰੀ ਹੋ ਗਈ, ਜਦੋਂ ਇਸ ਅਦਾਕਾਰ ਨੇ 81ਵੇਂ ਜਨਮ ਦਿਨ ‘ਤੇ ਆਪਣੀ ਰਿਹਾਇਸ਼ ਜਲਸਾ ਤੋਂ ਲੋਕਾਂ ਦੀਆਂ ਵਧਾਈਆਂ ਕਬੂਲੀਆਂ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਘੁੰਮ ਰਹੇ ਵੀਡੀਓਜ਼ ਵਿੱਚ ਅਮਿਤਾਭ ਬੱਚਨ ਆਪਣੇ ਸ਼ੁਭਚਿੰਤਕਾਂ ਨੂੰ ਮਿਲਣ ਲਈ ਅੱਧੀ ਰਾਤ ਦੇ ਕਰੀਬ ਆਪਣੇ ਜੁਹੂ ਦੇ ਘਰ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਹੇ ਹਨ। ਮੈਗਾਸਟਾਰ, ਜੋ ਗੁਲਾਬੀ ਅਤੇ ਕਾਲੇ ਰੰਗ ਦੇ ਟਰੈਕਸੂਟ ਵਿੱਚ ਪਹਨਿੇ ਹੋਏ ਸਨ, ਨੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਦੇ ਪਰਿਵਾਰਕ ਮੈਂਬਰ ਪੋਤੀ ਆਰਾਧਿਆ, ਦੋਹਤੀ ਨਵਿਆ ਨਵੇਲੀ ਨੰਦਾ ਅਤੇ ਨੂੰਹ ਐਸ਼ਵਰਿਆ ਬੱਚਨ ਸਮੇਤ ਘਰ ਦੇ ਗੇਟ ’ਤੇ ਖੜ੍ਹੇ ਸਨ।



News Source link

- Advertisement -

More articles

- Advertisement -

Latest article