Viral Reddit Post : 2 ਲੱਖ ਤਨਖ਼ਾਹ ਦੇ ਬਾਵਜੂਦ ਨੌਜਵਾਨ ਖੁਦ ਨੂੰ ਗਰੀਬ ਸਮਝਦਾ ! ਫਿਰ ਵੀ ਜ਼ਿੰਦਗੀ ਟੈਂਸ਼ਨ 'ਚ!

Must read


Viral Reddit Post : ਸੋਸ਼ਲ ਮੀਡੀਆ ਪਲੇਟਫਾਰਮ Reddit ‘ਤੇ ਬੈਂਗਲੁਰੂ ਦੇ 26 ਸਾਲਾ ਨੌਜਵਾਨ ਦੀ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਮਹੀਨਾਵਾਰ ਤਨਖ਼ਾਹ 2 ਲੱਖ ਰੁਪਏ ਹੈ, ਕੋਈ EMI ਦਾ ਬੋਝ ਵੀ ਨਹੀਂ ਹੈ, ਫਿਰ ਵੀ ਉਹ ਆਪਣੇ ਆਪ ਨੂੰ ਗਰੀਬ ਮਹਿਸੂਸ ਕਰਦਾ ਹੈ। ਉਸ ਨੇ ਲਿਖਿਆ ਕਿ ਉਸ ਨੂੰ ਹਰ ਵੇਲੇ ਪੈਸਿਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਇਸ ਕਾਰਨ ਉਸ ਨੂੰ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਵੀ ਸੰਤੁਸ਼ਟੀ ਨਹੀਂ ਮਿਲਦੀ।

ਮਾਪਿਆਂ ਨੂੰ ਦਿੱਤੀ ਬਿਹਤਰ ਜ਼ਿੰਦਗੀ

ਨੌਜਵਾਨ ਨੇ ਦੱਸਿਆ ਕਿ ਉਹ ਇੱਕ ਅਜੇਹੇ ਪਰਿਵਾਰ ਵਿੱਚ ਵੱਡਾ ਹੋਇਆ, ਜਿੱਥੇ ਉਸ ਦੀ ਪਹਿਲੀ ਨੌਕਰੀ ਲੱਗਣ ਤੱਕ ਘਰ ਦੀ ਮਹੀਨਾਵਾਰ ਆਮਦਨ ਕਦੇ ਵੀ 6,000–7,000 ਰੁਪਏ ਤੋਂ ਵੱਧ ਨਹੀਂ ਸੀ। ਪਰਿਵਾਰ 10×10 ਫੁੱਟ ਦੇ ਇੱਕ ਛੋਟੇ ਕਮਰੇ ਵਿੱਚ ਰਹਿੰਦਾ ਸੀ ਅਤੇ ਸਭ ਤੋਂ ਵੱਡੀ ਤਰਜੀਹ ਘਰ ਦੀ ਆਰਥਿਕ ਹਾਲਤ ਸੁਧਾਰਨਾ ਸੀ। 2021 ਵਿੱਚ ਨੌਕਰੀ ਮਿਲਣ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਮਾਪਿਆਂ ਨੂੰ ਆਰਾਮਦਾਇਕ ਜ਼ਿੰਦਗੀ ਦੇਵੇਗਾ।

ਉਸ ਨੇ ਲਿਖਿਆ, “ਮੈਂ ਕਮਾਉਣਾ ਸ਼ੁਰੂ ਕਰਦੇ ਹੀ ਇਹ ਯਕੀਨੀ ਬਣਾਇਆ ਕਿ ਮੇਰੇ ਮਾਪੇ ਕੰਮ ਕਰਨਾ ਛੱਡ ਦੇਣ। ਹੁਣ ਉਹ ਆਪਣੇ ਘਰ ਵਿੱਚ ਆਰਾਮ ਨਾਲ ਰਿਟਾਇਰਮੈਂਟ ਦੀ ਜ਼ਿੰਦਗੀ ਬਿਤਾ ਰਹੇ ਹਨ। ਮੈਂ ਉਨ੍ਹਾਂ ਨੂੰ ਆਪਣੇ ਹੋਮਟਾਊਨ ਵਿੱਚ 2BHK ਘਰ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਮੈਂ ਖੁਦ ਬੈਂਗਲੁਰੂ ਵਿੱਚ 2BHK ਘਰ ਵਿੱਚ ਰਹਿੰਦਾ ਹਾਂ।”

ਹਰ ਮਹੀਨੇ ਕਰਦਾ ਹੈ ਵੱਡੀ ਬਚਤ

ਨੌਜਵਾਨ ਹਰ ਮਹੀਨੇ:

ਮਿਊਚੁਅਲ ਫੰਡ ਵਿੱਚ 30,000 ਰੁਪਏ ਨਿਵੇਸ਼ ਕਰਦਾ ਹੈ।
FD/RD ਵਿੱਚ 10,000 ਰੁਪਏ ਜਮ੍ਹਾਂ ਕਰਦਾ ਹੈ।
ਸੋਨੇ ਵਿੱਚ 10,000 ਰੁਪਏ ਦੀ ਬਚਤ ਕਰਦਾ ਹੈ।
ਮਾਪਿਆਂ ਨੂੰ 15,000 ਤੋਂ 20,000 ਰੁਪਏ ਭੇਜਦਾ ਹੈ।

ਉਸ ਦਾ ਕਿਰਾਇਆ ਅਤੇ ਹੋਰ ਰਹਿਣ-ਸਹਿਣ ਦਾ ਖਰਚਾ ਮਿਲਾ ਕੇ ਲਗਭਗ 25,000 ਰੁਪਏ ਪ੍ਰਤੀ ਮਹੀਨਾ ਹੈ।

ਹੁਣ ਤੱਕ ਕਿੰਨੀ ਕੀਤੀ ਬਚਤ?

ਉਸ ਨੇ ਦੱਸਿਆ ਕਿ 2021 ਤੋਂ ਹੁਣ ਤੱਕ ਸਟਾਕ ਮਾਰਕੀਟ ਵਿੱਚ 4 ਲੱਖ ਰੁਪਏ  ,FD ਵਿੱਚ 2 ਲੱਖ ਰੁਪਏ   ,ਸੋਨੇ ਵਿੱਚ 2 ਤੋਂ 2.5 ਲੱਖ ਰੁਪਏ ,ਸੈਲਰੀ ਅਕਾਊਂਟ ਵਿੱਚ 6 ਲੱਖ ਰੁਪਏ ਜਮ੍ਹਾਂ ਹਨ।

ਫਿਰ ਵੀ ਕਿਉਂ ਹੈ ਤਣਾਅ?

ਉਸ ਨੇ ਆਪਣੇ ਲਈ ਸਕੂਟਰ ਖਰੀਦਿਆ, ਘਰ ਨੂੰ ਵਧੀਆ ਤਰੀਕੇ ਨਾਲ ਸਜਾਇਆ, ਮੈਕਬੁੱਕ ਅਤੇ ਸਮਾਰਟਫੋਨ ਵੀ ਖਰੀਦੇ। ਮਾਪਿਆਂ ਲਈ ਹੈਲਥ ਇੰਸ਼ੋਰੈਂਸ ਅਤੇ ਆਪਣੇ ਲਈ ਲਾਈਫ ਇੰਸ਼ੋਰੈਂਸ ਵੀ ਲਿਆ।
ਇਸ ਸਭ ਦੇ ਬਾਵਜੂਦ ਉਸ ਨੂੰ ਅਮੀਰ ਹੋਣ ਦਾ ਅਹਿਸਾਸ ਨਹੀਂ ਹੁੰਦਾ। ਉਸ ਦਾ ਕਹਿਣਾ ਹੈ ਕਿ ਸਮੱਸਿਆ ਪੈਸਿਆਂ ਦੀ ਕਮੀ ਨਹੀਂ, ਸਗੋਂ ਇਹ ਹੈ ਕਿ ਉਹ ਇੱਕੋ ਸਮੇਂ ਆਪਣੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਨਹੀਂ ਕਰ ਸਕਦਾ। ਹਰ ਵਿੱਤੀ ਫੈਸਲਾ ਕਿਸੇ ਹੋਰ ਸੁਪਨੇ ਦੀ ਕੀਮਤ ‘ਤੇ ਲੈਣਾ ਪੈਂਦਾ ਹੈ।

ਇਸ ਸਾਲ ਉਸ ਦਾ ਵਿਆਹ ਹੋਣਾ ਹੈ, ਜਿਸ ‘ਤੇ ਘੱਟੋ-ਘੱਟ 10 ਲੱਖ ਰੁਪਏ ਦਾ ਖਰਚ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਇੱਕ ਪੁਰਾਣੀ ਕਾਰ, ਆਪਣੇ ਹੋਮਟਾਊਨ ਵਿੱਚ ਜ਼ਮੀਨ ਅਤੇ ਇੱਕ ਬਾਈਕ ਵੀ ਖਰੀਦਣਾ ਚਾਹੁੰਦਾ ਹੈ।

ਘੱਟ ਕਮਾਈ ਵਾਲੇ ਦੋਸਤ ਜ਼ਿਆਦਾ ਖੁਸ਼

ਨੌਜਵਾਨ ਦਾ ਕਹਿਣਾ ਹੈ ਕਿ ਉਸ ਦੇ ਹੋਮਟਾਊਨ ਵਿੱਚ ਕਈ ਦੋਸਤ ਮਜ਼ਦੂਰੀ ਜਾਂ ਆਟੋ ਚਲਾ ਕੇ ਗੁਜ਼ਾਰਾ ਕਰਦੇ ਹਨ, ਪਰ ਉਹ ਘੱਟ ਆਮਦਨ ਦੇ ਬਾਵਜੂਦ ਖੁਸ਼ ਹਨ। ਉੱਥੇ ਹੀ, 26 ਸਾਲ ਦੀ ਉਮਰ ਵਿੱਚ ਇੰਨੀ ਵਧੀਆ ਕਮਾਈ ਹੋਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਗਰੀਬ ਮਹਿਸੂਸ ਕਰਦਾ ਹੈ। ਇਹੀ ਗੱਲ ਉਸ ਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਹੀ ਹੈ। ਇਸ ਕਾਰਨ ਉਸ ਨੇ Reddit ‘ਤੇ ਲੋਕਾਂ ਤੋਂ ਸਲਾਹ ਮੰਗੀ ਹੈ।



News Source link

- Advertisement -

More articles

- Advertisement -

Latest article