Video Viral: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ। ਦਰਅਸਲ, ਫਿਲਮ ਸੁਪਰਸਟਾਰ ਅਕਸ਼ੈ ਖੰਨਾ ਦੇ ਭਰਾ ਰਾਹੁਲ ਖੰਨਾ ਨੇ ਹਾਲ ਹੀ ‘ਚ ਕੁਝ ਅਜਿਹਾ ਕੀਤਾ ਹੈ ਜਿਸ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਰਾਹੁਲ ਖੰਨਾ, ਜੋ ਕਿ ਆਪਣੇ ਕਲਾਸੀ ਲੁੱਕ ਅਤੇ ਫਿਟਨੈੱਸ ਲਈ ਜਾਣੇ ਜਾਂਦੇ ਹਨ, ਨੇ ਬਾਥਰੂਮ ‘ਚ ਨਹਾਉਂਦੇ ਹੋਏ 15 ਮਿੰਟ ਦਾ ਲਾਈਵ ਵੀਡੀਓ ਸ਼ੂਟ ਕੀਤਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।
ਯੂਟਿਊਬ ‘ਤੇ ਸ਼ੁਰੂ ਕੀਤਾ ‘ਸ਼ਾਵਰ ਰੀਚੂਅਲ’
ਰਾਹੁਲ ਖੰਨਾ ਨੇ ਯੂਟਿਊਬ ‘ਤੇ ‘Art of Taking a Shower’ ਨਾਂ ਨਾਲ ਆਪਣਾ ਨਵਾਂ ਚੈਨਲ ਸ਼ੁਰੂ ਕੀਤਾ ਹੈ। ਇਸ ਸਫ਼ਰ ਦੀ ਸ਼ੁਰੂਆਤ ਉਨ੍ਹਾਂ ਨੇ ਕਿਸੇ ਸਾਧਾਰਨ ਵੀਡੀਓ ਨਾਲ ਨਹੀਂ, ਸਗੋਂ ‘Rahul Khanna Shower Ritual’ ਸਿਰਲੇਖ ਹੇਠ ਇਕ ਲਾਈਵ ਸਟ੍ਰੀਮ ਨਾਲ ਕੀਤੀ। ਲਗਭਗ 15 ਮਿੰਟ ਤੱਕ ਚੱਲੇ ਇਸ ਲਾਈਵ ਸੈਸ਼ਨ ‘ਚ ਰਾਹੁਲ ਨੇ ਸ਼ਾਵਰ ਲੈਣ ਤੋਂ ਲੈ ਕੇ ਸ਼ੇਵਿੰਗ ਕਰਨ ਤੱਕ ਦਾ ਆਪਣਾ ਰੋਜ਼ਾਨਾ ਦਾ ਰੁਟੀਨ ਦੁਨੀਆ ਦੇ ਸਾਹਮਣੇ ਰੱਖ ਦਿੱਤਾ। ਇਸ ਵੀਡੀਓ ਨੂੰ ਮਹਿਜ਼ 24 ਘੰਟਿਆਂ ‘ਚ 4000 ਤੋਂ ਵੱਧ ਲੋਕ ਦੇਖ ਚੁੱਕੇ ਹਨ।
ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਹੋਈ ਵਾਇਰਲ
ਦੱਸ ਦੇਈਏ ਕਿ ਰਾਹੁਲ ਦੇ ਇਸ ਬੇਬਾਕ ਅੰਦਾਜ਼ ਨੇ ਸੋਸ਼ਲ ਮੀਡੀਆ ‘ਤੇ ਬਹਿਸ ਛੇੜ ਦਿੱਤੀ ਹੈ। ਜਿੱਥੇ ਕੁਝ ਯੂਜ਼ਰਸ ਉਨ੍ਹਾਂ ਦੀ ਫਿਟਨੈੱਸ ਅਤੇ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ, ਉੱਥੇ ਹੀ ਕੁਝ ਇਸ ਨੂੰ ਪਬਲੀਸਿਟੀ ਸਟੰਟ ਦੱਸ ਰਹੇ ਹਨ। ਇਕ ਪ੍ਰਸ਼ੰਸਕ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਰਾਹੁਲ ‘ਚ ਆਪਣੇ ਪਿਤਾ ਵਿਨੋਦ ਖੰਨਾ ਦੇ ਸ਼ਾਨਦਾਰ ਜੀਨਸ ਹਨ, ਜਦਕਿ ਇਕ ਹੋਰ ਨੇ ਲਿਖਿਆ ਕਿ ਉਨ੍ਹਾਂ ਦੀ ਹੌਟਨੈੱਸ ਅੱਗੇ ਅੱਜ ਦੇ ਬਾਲੀਵੁੱਡ ਸਟਾਰ ਫਿੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ