Video Viral: ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਹਰਿਆਣਵੀ ਇੰਡਸਟਰੀ ਦੀ ਮਸ਼ਹੂਰ ਸਟਾਰ ਪ੍ਰਾਂਜਲ ਦਹੀਆ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਲਾਈਵ ਸ਼ੋਅ ਦੌਰਾਨ ਉਨ੍ਹਾਂ ਨਾਲ ਇੱਕ ਅਜਿਹੀ ਸ਼ਰਮਨਾਕ ਘਟਨਾ ਵਾਪਰੀ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸਟੇਜ ਤੋਂ ਹੀ ਬਦਤਮੀਜ਼ੀ ਕਰਨ ਵਾਲੇ ਦਰਸ਼ਕਾਂ ਨੂੰ ਫਟਕਾਰ ਲਗਾਉਂਦੀ ਨਜ਼ਰ ਆ ਰਹੀ ਹੈ।
ਹਾਲ ਹੀ ਵਿੱਚ ਇੱਕ ਲਾਈਵ ਪਰਫਾਰਮੈਂਸ ਦੌਰਾਨ ਜਦੋਂ ਪ੍ਰਾਂਜਲ ਦਹੀਆ ਸਟੇਜ ‘ਤੇ ਡਾਂਸ ਕਰ ਰਹੀ ਸੀ, ਤਾਂ ਦਰਸ਼ਕਾਂ ਵਿੱਚ ਮੌਜੂਦ ਕੁਝ ਲੋਕ ਆਪਣੀਆਂ ਹੱਦਾਂ ਪਾਰ ਕਰਦੇ ਨਜ਼ਰ ਆਏ। ਭੀੜ ਵਿੱਚੋਂ ਕੁਝ ਲੋਕ ਸਟੇਜ ਦੇ ਬਹੁਤ ਨੇੜੇ ਆ ਕੇ ਚੀਕਣ ਲੱਗੇ ਅਤੇ ਗੰਦਾ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਤ ਇੰਨੇ ਵਿਗੜ ਗਏ ਕਿ ਪ੍ਰਾਂਜਲ ਨੂੰ ਆਪਣੀ ਪਰਫਾਰਮੈਂਸ ਵਿਚਾਲੇ ਹੀ ਰੋਕਣੀ ਪਈ।
ਪ੍ਰਾਂਜਲ ਨੂੰ ਆਇਆ ਗੁੱਸਾ
ਇਸ ਦੌਰਾਨ ਪ੍ਰਾਂਜਲ ਦਹੀਆ ਨੇ ਸਟੇਜ ਤੋਂ ਹੀ ਅਜਿਹੇ ਲੋਕਾਂ ਦੀ ਕਲਾਸ ਲਗਾ ਦਿੱਤੀ। ਦਰਸ਼ਕਾਂ ਵਿੱਚ ਮੌਜੂਦ ਇੱਕ ਬਜ਼ੁਰਗ ਨੂੰ ਫਟਕਾਰ ਲਗਾਉਂਦਿਆ ਉਨ੍ਹਾਂ ਕਿਹਾ, “ਤੁਹਾਡੀਆਂ ਵੀ ਨੂੰਹਾਂ-ਧੀਆਂ ਹਨ। ਤਾਊ, ਮੈਂ ਤੇਰੀ ਧੀ ਦੀ ਉਮਰ ਦੀ ਹਾਂ। ਥੋੜ੍ਹਾ ਕੰਟਰੋਲ ਵਿੱਚ ਰਹੋ।” ਇਸ ਤੋਂ ਬਾਅਦ ਉਨ੍ਹਾਂ ਬਾਕੀ ਦਰਸ਼ਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੋਅ ਦਾ ਆਨੰਦ ਲੈਣ, ਪਰ ਮਰਿਆਦਾ ਅਤੇ ਸਤਿਕਾਰ ਬਣਾਈ ਰੱਖਣ। ਪ੍ਰਾਂਜਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਦਰਸ਼ਕਾਂ ਦੇ ਉਤਸ਼ਾਹ ਦੀ ਕਦਰ ਕਰਦੀ ਹੈ, ਪਰ ਕਿਸੇ ਵੀ ਕਲਾਕਾਰ ਨਾਲ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਅਜੇ ਬਾਕੀ ਹੈ, ਇਸ ਲਈ ਦਰਸ਼ਕ ਸਟੇਜ ਤੋਂ ਦੂਰੀ ਬਣਾ ਕੇ ਰੱਖਣ ਅਤੇ ਸ਼ਾਲੀਨਤਾ ਨਾਲ ਆਨੰਦ ਲੈਣ।
ਸੋਸ਼ਲ ਮੀਡੀਆ ‘ਤੇ ਮਿਲ ਰਿਹਾ ਸਮਰਥਨ
ਸੋਸ਼ਲ ਮੀਡੀਆ ‘ਤੇ ਲੋਕ ਪ੍ਰਾਂਜਲ ਦਹੀਆ ਦੀ ਹਿੰਮਤ ਦੀ ਤਾਰੀਫ਼ ਕਰ ਰਹੇ ਹਨ। ਕਈ ਯੂਜ਼ਰਸ ਨੇ ਕਿਹਾ ਕਿ ਮਹਿਲਾ ਕਲਾਕਾਰਾਂ ਦੀ ਸੁਰੱਖਿਆ ਅਤੇ ਸਨਮਾਨ ਲਈ ਅਜਿਹੇ ਸਟੈਂਡ ਲੈਣੇ ਬੇਹੱਦ ਜ਼ਰੂਰੀ ਹਨ। ਉੱਥੇ ਹੀ ਕੁਝ ਲੋਕਾਂ ਨੇ ਪ੍ਰਬੰਧਕਾਂ ‘ਤੇ ਵੀ ਸਵਾਲ ਚੁੱਕੇ ਹਨ ਕਿ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਕਿਉਂ ਨਹੀਂ ਸਨ।
ਹੋਰ ਪੜ੍ਹੋ