Vaibhav Suryavanshi ਦੀ ਟੀਮ ਇੰਡੀਆ 'ਚ ਐਂਟਰੀ , ਤਿਲਕ ਵਰਮਾ ਬਣੇ ਕਪਤਾਨ, BCCI ਨੇ ਟੀਮ ਦਾ ਕੀਤਾ ਐਲਾਨ  

Must read


 ODI Tri-Series : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਜੂਨ 2026 ਵਿੱਚ ਸ਼੍ਰੀਲੰਕਾ ਵਿੱਚ ਹੋਣ ਵਾਲੀ ਟ੍ਰਾਈ ਨੇਸ਼ਨ ਵਨਡੇ ਸੀਰੀਜ਼ ਲਈ ਇੰਡੀਆ ਏ ਟੀਮ ਦਾ ਐਲਾਨ ਕਰ ਦਿੱਤਾ ਹੈ।  ਚੋਣ ਕਮੇਟੀ ਨੇ ਨੌਜਵਾਨ ਖਿਡਾਰੀਆਂ ਨਾਲ ਭਰੀ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ, ਜਿਸ ਵਿੱਚ ਤਿਲਕ ਵਰਮਾ ਕਪਤਾਨ ਹਨ।

ਇਸਦੇ ਨਾਲ ਹੀ ਰਿਆਨ ਪਰਾਗ ਨੂੰ ਉਪਕਪਤਾਨ ਬਣਾਇਆ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਟੀਮ ਵਿੱਚ 15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਵੀ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ  ਪੰਜਾਬ ਕਿੰਗਜ਼ ਦੇ ਧਾਕੜ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਟ੍ਰਾਈ ਸੀਰੀਜ਼ ਵਿੱਚ ਇੰਡੀਆ ਏ ਦੇ ਨਾਲ ਸ਼੍ਰੀਲੰਕਾ ਏ ਅਤੇ ਅਫਗਾਨਿਸਤਾਨ ਏ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਸੀਮਿਤ ਓਵਰਾਂ ਦੀ ਇਹ ਸੀਰੀਜ਼ ਦਾਂਬੁਲਾ ਵਿੱਚ ਖੇਡੀ ਜਾਵੇਗੀ। ਇਸ ਤੋਂ ਬਾਅਦ ਇੰਡੀਆ ਏ ਟੀਮ ਸ਼੍ਰੀਲੰਕਾ ਏ ਖਿਲਾਫ ਦੋ ਮਲਟੀ-ਡੇ ਮੈਚ ਵੀ ਖੇਡੇਗੀ। ਰੈੱਡ ਬਾਲ ਸੀਰੀਜ਼ ਲਈ ਵੱਖਰੀ ਟੀਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਮਲਟੀ-ਡੇ ਮੈਚ ਗਾਲੇ ਵਿੱਚ ਕਰਵਾਏ ਜਾਣਗੇ।

ਇੰਡੀਆ ਏ ਟੀਮ ਵਿੱਚ ਕਈ ਅਜੇਹੇ ਨੌਜਵਾਨ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ, ਜਿਨ੍ਹਾਂ ਨੇ  ਜਿਨ੍ਹਾਂ ਨੇ ਘਰੇਲੂ ਕ੍ਰਿਕਟ ਅਤੇ ਆਈਪੀਐਲ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੈਭਵ ਸਰਯੁਵੰਸ਼ੀ, ਪ੍ਰਿਯਾਂਸ਼ ਆਰੀਆ, ਆਯੁਸ਼ ਬਡੋਨੀ, ਨਿਸ਼ਾਂਤ ਸਿੰਧੂ ਅਤੇ ਹਰਸ਼ ਦੂਬੇ ਵਰਗੇ ਨਾਮ ਟੀਮ ਵਿੱਚ ਸ਼ਾਮਲ ਹਨ। ਪ੍ਰਭਸਿਮਰਨ ਸਿੰਘ ਅਤੇ ਕੁਮਾਰ ਕੁਸ਼ਾਗਰਾ ਨੂੰ ਵਿਕਟਕੀਪਰ ਵਜੋਂ ਚੁਣਿਆ ਗਿਆ ਹੈ।

ਯਸ਼ ਠਾਕੁਰ, ਯੁੱਧਵੀਰ ਸਿੰਘ, ਅੰਸ਼ੁਲ ਕੰਬੋਜ ਅਤੇ ਅਰਸ਼ਦ ਖਾਨ ਨੂੰ ਗੇਂਦਬਾਜ਼ੀ ਲਈ ਚੁਣਿਆ ਗਿਆ ਹੈ। ਰਿਆਨ ਪਰਾਗ, ਨਿਸ਼ਾਂਤ ਸਿੰਧੂ, ਹਰਸ਼ ਦੂਬੇ ਅਤੇ ਵਿਪ੍ਰਾਜ ਨਿਗਮ ਆਲਰਾਊਂਡਰ ਵਜੋਂ ਟੀਮ ਨੂੰ ਸੰਤੁਲਨ ਪ੍ਰਦਾਨ ਕਰਨਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article