Female Teacher student Sexual Relationship : ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 25 ਸਾਲਾ ਮਹਿਲਾ ਅਧਿਆਪਕਾ ਮੈਕੈਂਜ਼ੀ ਨੌਰਟ ਨੂੰ 16 ਸਾਲ ਦੇ ਨਾਬਾਲਗ ਵਿਦਿਆਰਥੀ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਅਦਾਲਤ ਵਿੱਚ ਮੈਕੈਂਜ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਹੁਣ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਣੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਆਪਣੇ ਪਤੀ ਨੇ ਕੀਤਾ। ਉਸ ਦਾ ਪਤੀ ਵੀ ਉਸੇ ਸਕੂਲ ਵਿੱਚ ਖੇਡ ਅਧਿਆਪਕ ਸੀ, ਜਿੱਥੇ ਪੀੜਤ ਵਿਦਿਆਰਥੀ ਪੜ੍ਹਦਾ ਸੀ।
ਪਤੀ ਨੇ ਹੀ ਪੁਲਿਸ ਨੂੰ ਦਿੱਤੀ ਜਾਣਕਾਰੀ
ਜਾਣਕਾਰੀ ਮੁਤਾਬਕ ਜਦੋਂ ਪਤੀ ਨੂੰ ਆਪਣੀ ਪਤਨੀ ਦੇ ਇਸ ਕਥਿਤ ਵਿਵਹਾਰ ਬਾਰੇ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਬੂਤ ਵਜੋਂ ਉਸ ਨੇ ਮੈਕੈਂਜ਼ੀ ਦੇ ਮੋਬਾਈਲ ਫੋਨ ਵਿੱਚੋਂ ਲਈਆਂ ਗਈਆਂ ਕੁਝ ਚੈਟਾਂ ਦੇ ਸਕ੍ਰੀਨਸ਼ਾਟ ਵੀ ਪੁਲਿਸ ਨੂੰ ਸੌਂਪੇ। ਇਸ ਘਟਨਾ ਤੋਂ ਬਾਅਦ ਜੂਨ ਮਹੀਨੇ ਵਿੱਚ ਉਸ ਨੇ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਵੀ ਦਾਇਰ ਕਰ ਦਿੱਤੀ।
ਪੂਰਾ ਮਾਮਲਾ ਕੀ ਹੈ?
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਲੜਕੇ ਨੇ ਦੱਸਿਆ ਕਿ ਮੈਕੈਂਜ਼ੀ ਨੇ ਹੀ ਸਭ ਤੋਂ ਪਹਿਲਾਂ ਉਸ ਨਾਲ ਸੰਪਰਕ ਕੀਤਾ ਸੀ। ਮੈਕੈਂਜ਼ੀ ਸੇਂਟ ਜੌਨ ਐਲੀਮੈਂਟਰੀ ਸਕੂਲ ਵਿੱਚ ਪਹਿਲੀ ਜਮਾਤ ਦੀ ਅਧਿਆਪਕਾ ਸੀ, ਜਦਕਿ ਲੜਕਾ ਨੇੜਲੇ ਇੱਕ ਹੋਰ ਸਕੂਲ ਵਿੱਚ ਪੜ੍ਹਦਾ ਸੀ।
ਲੜਕੇ ਨੇ ਦੱਸਿਆ ਕਿ ਮੈਕੈਂਜ਼ੀ ਰਾਤ ਦੇ ਸਮੇਂ ਉਸ ਨੂੰ ਸੁਨੇਹੇ ਭੇਜਦੀ ਅਤੇ ਉਸ ਨਾਲ ਫਲਰਟ ਕਰਦੀ ਸੀ। ਸ਼ੁਰੂ ਵਿੱਚ ਉਹ ਮਿਲਣ ਤੋਂ ਹਿਚਕਿਚਾਉਂਦਾ ਰਿਹਾ, ਪਰ ਬਾਅਦ ਵਿੱਚ ਉਹ ਰਾਜ਼ੀ ਹੋ ਗਿਆ। ਇੱਕ ਦਿਨ ਮੈਕੈਂਜ਼ੀ ਨੇ ਉਸ ਨੂੰ ਇੱਕ ਸੁੰਨਸਾਨ ਥਾਂ ‘ਤੇ ਬੁਲਾਇਆ। ਦੋਵੇਂ ਲੜਕੇ ਦੇ ਟਰੱਕ ਵਿੱਚ ਮਿਲੇ, ਜਿੱਥੇ ਉਨ੍ਹਾਂ ਵਿਚਕਾਰ ਸਰੀਰਕ ਸੰਬੰਧ ਬਣੇ।
ਪੀੜਤ ਦੇ ਬਿਆਨ ਅਨੁਸਾਰ, ਇਸ ਤੋਂ ਬਾਅਦ ਮੈਕੈਂਜ਼ੀ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੱਲ ਕਿਸੇ ਨੂੰ ਪਤਾ ਲੱਗੀ ਤਾਂ ਉਸ ਦੀ ਨੌਕਰੀ ਚਲੀ ਜਾਵੇਗੀ।
6 ਤੋਂ 12 ਮਹੀਨੇ ਦੀ ਹੋ ਸਕਦੀ ਹੈ ਜੇਲ੍ਹ
ਗ੍ਰਿਫ਼ਤਾਰੀ ਤੋਂ ਬਾਅਦ ਮੈਕੈਂਜ਼ੀ ਨੇ ਰੋਂਦੇ ਹੋਏ ਆਪਣਾ ਜੁਰਮ ਕਬੂਲ ਕੀਤਾ ਅਤੇ ਮਾਫ਼ੀ ਵੀ ਮੰਗੀ। ਅਦਾਲਤ ਵਿੱਚ ਹੋਏ ਸਮਝੌਤੇ ਮੁਤਾਬਕ ਉਸ ਨੂੰ 6 ਤੋਂ 12 ਮਹੀਨੇ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਵੀ ਅਗਲੇ 10 ਸਾਲਾਂ ਤੱਕ ਉਸ ਦਾ ਨਾਮ ਸਰਕਾਰੀ ਯੌਨ ਅਪਰਾਧੀਆਂ ਦੀ ਸੂਚੀ ਵਿੱਚ ਦਰਜ ਰਹੇਗਾ। ਅਦਾਲਤ ਨੇ 5 ਸਾਲਾਂ ਦਾ ਸੁਰੱਖਿਆ ਹੁਕਮ ਵੀ ਜਾਰੀ ਕੀਤਾ ਹੈ, ਜਿਸ ਤਹਿਤ ਉਹ ਪੀੜਤ ਲੜਕੇ ਦੇ ਨੇੜੇ ਨਹੀਂ ਜਾ ਸਕੇਗੀ।
ਇਸ ਮਾਮਲੇ ਵਿੱਚ ਅਦਾਲਤ ਆਪਣਾ ਅੰਤਿਮ ਫ਼ੈਸਲਾ 28 ਅਗਸਤ ਨੂੰ ਸੁਣਾਏਗੀ। ਸਰਕਾਰੀ ਵਕੀਲ ਨੇ ਕਿਹਾ ਕਿ ਮੈਕੈਂਜ਼ੀ ਵੱਲੋਂ ਜੁਰਮ ਕਬੂਲ ਕਰਨ ਕਾਰਨ ਪੀੜਤ ਵਿਦਿਆਰਥੀ ਨੂੰ ਅਦਾਲਤ ਵਿੱਚ ਗਵਾਹੀ ਦੇਣ ਨਾਲ ਜੁੜੇ ਮਾਨਸਿਕ ਦਬਾਅ ਤੋਂ ਰਾਹਤ ਮਿਲੀ ਹੈ।
ਅਕਾਲੀ ਆਗੂ ‘ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ