35.8 C
Patiāla
Tuesday, June 9, 2026

Tour Helicopter Crashes: ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?

Must read


Tour Helicopter Crashes: ਭਿਆਨਕ ਹੈਲੀਕਾਪਟਰ ਹਾਦਸਾ ਵਾਪਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਹਵਾਈ ਦੇ ਕਾਉਈ (Kauai) ਟਾਪੂ ‘ਤੇ ਇੱਕ ਭਿਆਨਕ ਹੈਲੀਕਾਪਟਰ ਹਾਦਸਾ ਵਾਪਰਿਆ। ਅਧਿਕਾਰੀਆਂ ਅਨੁਸਾਰ, ਨਾ ਪਾਲੀ ਤੱਟ ਦੇ ਇੱਕ ਦੂਰ-ਦੁਰਾਡੇ ਬੀਚ ‘ਤੇ ਸੈਲਾਨੀਆਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ ਹਨ।

ਜਾਣੋ ਕਿਵੇਂ ਵਾਪਰਿਆ ਹਾਦਸਾ?

ਕਾਉਈ ਫਾਇਰ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਦੁਪਹਿਰ ਨੂੰ ਕਲਾਲਾਉ ਬੀਚ ‘ਤੇ ਵਾਪਰਿਆ। ਹੈਲੀਕਾਪਟਰ ਵਿੱਚ ਇੱਕ ਪਾਇਲਟ ਅਤੇ ਚਾਰ ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਖੇਤਰ ਕਾਫ਼ੀ ਦੂਰ-ਦੁਰਾਡੇ ਹੈ ਅਤੇ ਇੱਥੇ ਸਿਰਫ਼ ਪੈਦਲ ਯਾਤਰਾ  ਜਾਂ ਬੇੜੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।

ਪੁਲਿਸ ਮੁਤਾਬਕ, ਹਾਦਸੇ ‘ਚ ਤਿੰਨ ਲੋਕਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਜ਼ਖਮੀਆਂ ਨੂੰ ਇਲਾਜ ਲਈ ਵਿਲਕੋਕਸ ਮੈਡੀਕਲ ਸੈਂਟਰ (Wilcox Medical Center) ਲਿਜਾਇਆ ਗਿਆ ਹੈ। ਕਾਉਈ ਦੇ ਮੇਅਰ ਡੇਰੇਕ ਕਾਵਾਕਾਮੀ ਨੇ ਅਮਰੀਕੀ ਕੋਸਟ ਗਾਰਡ, ਸਥਾਨਕ ਪੁਲਸ ਅਤੇ ਫਾਇਰ ਵਿਭਾਗ ਦੇ ਸਾਂਝੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਉਈ ਵਿੱਚ ਆਉਣ ਵਾਲਾ ਹਰ ਵਿਅਕਤੀ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੈ ਅਤੇ ਸਾਡੇ ਬਚਾਅ ਕਰਮਚਾਰੀ ਇਸੇ ਭਾਵਨਾ ਨਾਲ ਕੰਮ ਕਰਦੇ ਹਨ।

ਯਾਤਰੀਆਂ ਨੂੰ ਸੈਰ ਕਰਵਾਉਣ ਲਈ ਮਸ਼ਹੂਰ

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹੈਲੀਕਾਪਟਰ ‘ਏਅਰਬੋਰਨ ਐਵੀਏਸ਼ਨ’ (Airborne Aviation) ਕੰਪਨੀ ਦਾ ਸੀ, ਜੋ ਕਾਉਈ ਦੇ ਖ਼ੂਬਸੂਰਤ ਨਜ਼ਾਰਿਆਂ ਦੀ ਸੈਰ ਕਰਵਾਉਣ ਲਈ ਜਾਣੀ ਜਾਂਦੀ ਹੈ। ਕੰਪਨੀ ਵੱਲੋਂ ਇੱਕ ਵਿਸ਼ੇਸ਼ “ਡੋਰਸ-ਆਫ” (ਬਿਨਾਂ ਦਰਵਾਜ਼ਿਆਂ ਵਾਲਾ) ਰੋਮਾਂਚਕ ਟੂਰ ਵੀ ਚਲਾਇਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਜੁਲਾਈ 2024 ਵਿੱਚ ਵੀ ਕਾਉਈ ‘ਚ ਇੱਕ ਟੂਰ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ, ਜਿਸ ‘ਚ ਪਾਇਲਟ ਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਸੀ। ਉਸ ਹਾਦਸੇ ਦੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਖ਼ਰਾਬ ਮੌਸਮ ਅਤੇ ਹਵਾ ਦੇ ਤੇਜ਼ ਵੇਗ ਕਾਰਨ ਹੈਲੀਕਾਪਟਰ ਦੇ ਪੱਖੇ ਉਸ ਦੇ ਫਰੇਮ ਨਾਲ ਟਕਰਾ ਗਏ ਸਨ। ਫਿਲਹਾਲ ਤਾਜ਼ਾ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article