Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ…

Must read


Team India Coach Resign: ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚਾਲੇ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਟੀਮ ਇੰਡੀਆ ਦੇ ਸਹਾਇਕ ਕੋਚ ਰਿਆਨ ਟੈਨ ਡੌਸ਼ੇਟ (Ryan ten Doeschate) ਨੇ ਅਚਾਨਕ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਟੀਮ ਇੰਡੀਆ ਦੇ ਯੂਕੇ ਦੌਰੇ ‘ਤੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਲਿਆ ਗਿਆ। ਇਹ ਵੀ ਐਲਾਨ ਕੀਤਾ ਗਿਆ ਸੀ ਕਿ ਉਹ ਆਉਣ ਵਾਲੇ ਆਈਪੀਐਲ ਸੀਜ਼ਨ, ਯਾਨੀ ਕਿ ਆਈਪੀਐਲ 2027 ਵਿੱਚ ਇੱਕ ਵਾਰ ਫਿਰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਕੋਚਿੰਗ ਦੇਣਗੇ।

ESPNcricinfo ਦੀ ਰਿਪੋਰਟ ਦੁਆਰਾ ਅਸਤੀਫ਼ੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਵੀ ਇਸ ਬਾਰੇ ਚਰਚਾ ਤੇਜ਼ ਹੋਈ ਸੀ ਕਿ ਇੰਗਲੈਂਡ ਦੌਰੇ ਤੇ ਖੇਡੀ ਗਈ ਟੀ-20 ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦੇ ਸਹਾਇਕ ਕੋਚ ਵਜੋਂ ਸੇਵਾ ਨਿਭਾਉਣ ਵਾਲੇ ਨੀਦਰਲੈਂਡ ਦੇ ਸਾਬਕਾ ਖਿਡਾਰੀ ਆਪਣਾ ਅਹੁਦਾ ਛੱਡ ਦੇਣਗੇ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਯੂਕੇ ਵਿੱਚ ਰਿਆਨ ਨੇ ਬੀਸੀਸੀਆਈ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਸੀ। ਇੰਗਲੈਂਡ ਦੌਰੇ ਤੇ ਟੀਮ ਇੰਡੀਆ ਨੂੰ ਟੀ-20 ਅਤੇ ਵਨਡੇ ਦੋਵਾਂ ਸੀਰੀਜ਼ਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
 
ਧਿਆਨ ਦੇਣ ਯੋਗ ਹੈ ਕਿ ਗੌਤਮ ਗੰਭੀਰ ਮੁੱਖ ਕੋਚ ਬਣਨ ਦੇ ਨਾਲ ਹੀ ਨੀਦਰਲੈਂਡ ਦੇ ਸਾਬਕਾ ਕਪਤਾਨ ਨੂੰ ਸਹਾਇਕ ਕੋਚ ਵਜੋਂ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਡੌਸ਼ੇਟ ਪਰਿਵਾਰ ਦੇ ਨਾਲ ਵਧੇਰੇ ਸਮਾਂ ਬਿਤਾਉਣ ਲਈ ਅਹੁਦਾ ਛੱਡ ਦੇਵੇਗਾ।

 
KKR ਦੇ ਨਾਲ ਰਿਆਨ ਟੈਨ ਡੌਸ਼ੇਟ ਦਾ ਪੁਰਾਣਾ ਰਿਸ਼ਤਾ 

ਟੈਨ ਡੌਸ਼ੇਟ ਦਾ ਕੇਕੇਆਰ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਟੀਮ ਨਾਲ ਇੱਕ ਖਿਡਾਰੀ ਵਜੋਂ ਰਹਿ ਰਹੇ ਸੀ, ਜਦੋਂ ਫਰੈਂਚਾਇਜ਼ੀ ਨੇ ਦੋ ਖਿਤਾਬ (2012 ਅਤੇ 2014) ਜਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ 2022 ਵਿੱਚ ਟੀਮ ਲਈ ਫੀਲਡਿੰਗ ਕੋਚ ਦੀ ਭੂਮਿਕਾ ਨਿਭਾਈ। ਉਹ 2024 ਤੱਕ ਕੋਚਿੰਗ ਟੀਮ ਦਾ ਹਿੱਸਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਕੇਕੇਆਰ ਦੇ ਸਪੋਰਟ ਸਟਾਫ ਨੂੰ ਅਲਵਿਦਾ ਕਹਿ ਕੇ ਟੀਮ ਇੰਡੀਆਂ ਦਾ ਪੱਲਾ ਫੜ੍ਹਿਆ।
  
ਡੱਚ ਖਿਡਾਰੀ ਦੇ ਸਹਾਇਕ ਕੋਚ ਰਹਿਣ ਦੇ ਦੌਰਾਨ, ਟੀਮ ਇੰਡੀਆ ਨੇ 2025 ਏਸ਼ੀਆ ਕੱਪ ਜਿੱਤਿਆ ਅਤੇ 2026 ਟੀ-20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਇਲਾਵਾ, ਟੀਮ ਨੂੰ ਕਈ ਹਾਰਾਂ ਦਾ ਸਾਹਮਣਾ ਕਰਨਾ ਪਿਆ। ਉਹ ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਗੁਆ ਬੈਠੀ ਅਤੇ ਨਿਊਜ਼ੀਲੈਂਡ (0-3) ਅਤੇ ਦੱਖਣੀ ਅਫਰੀਕਾ (0-2) ਤੋਂ ਘਰੇਲੂ ਮੈਦਾਨ ‘ਤੇ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
  



News Source link

- Advertisement -

More articles

- Advertisement -

Latest article