Team India: ਭਾਰਤੀ ਬੱਲੇਬਾਜ਼ ਨੇ ਇੰਝ ਜਿੱਤਿਆ ਮੈਦਾਨ, ਲਗਾਤਾਰ ਜੜੇ 8 ਛੱਕੇ; 11 ਗੇਂਦਾਂ 'ਤੇ ਠੋਕੀ ਫਿਫਟੀ: ਕ੍ਰਿਕਟ ਜਗਤ 'ਚ ਛਾ ਗਿਆ ਇਹ ਧਾਕੜ ਖਿਡਾਰੀ… 

Must read


Akash Kumar Chaudhary: ਕ੍ਰਿਕਟ ਜਗਤ ਵਿੱਚ ਅਕਸਰ ਖਿਡਾਰੀ ਆਪਣੇ ਵੱਲੋਂ ਬਣਾਏ ਰਿਕਾਰਡਸ ਦੇ ਚੱਲਦੇ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅੱਜ ਅਸੀ ਤੁਹਾਨੂੰ ਅਜਿਹੇ ਖਿਡਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਖੇਡ ਨਾਲ ਪੂਰਾ ਮੈਦਾਨ ਹੀ ਜਿੱਤ ਲਿਆ ਸੀ।  ਦੱਸ ਦੇਈਏ ਕਿ ਨੌਜਵਾਨ ਬੱਲੇਬਾਜ਼ ਆਕਾਸ਼ ਕੁਮਾਰ ਚੌਧਰੀ ਰਾਤੋ-ਰਾਤ ਕ੍ਰਿਕਟ ਜਗਤ ‘ਚ ਛਾ ਗਏ। ਰਣਜੀ ਟਰਾਫੀ 2025-26 ਦੇ ਇੱਕ ਮੁਕਾਬਲੇ ਵਿੱਚ ਮੇਘਾਲਿਆ ਦੇ ਨੌਜਵਾਨ ਬੱਲੇਬਾਜ਼ ਆਕਾਸ਼ ਕੁਮਾਰ ਚੌਧਰੀ ਨੇ ਫਸਟ-ਕਲਾਸ ਕ੍ਰਿਕਟ ਵਿੱਚ ਸਭ ਤੋਂ ਤਜ਼ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਹ ਰਿਕਾਰਡਤੋੜ ਪਾਰੀ ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿਚਕਾਰ ਸੂਰਤ ਵਿੱਚ ਖੇਡੇ ਜਾ ਰਹੇ ਮੁਕਾਬਲੇ ਵਿੱਚ ਦੇਖਣ ਨੂੰ ਮਿਲੀ।

ਤੋੜਿਆ ਵੱਡਾ ਰਿਕਾਰਡ  

ਆਕਾਸ਼ ਕੁਮਾਰ ਚੌਧਰੀ ਨੇ ਸਿਰਫ਼ 11 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਇਹ ਫਰਸਟ ਕਲਾਸ ‘ਚ ਉਸ ਵਲੋਂ ਬਣਾਈ ਸਭ ਤੋਂ ਤੇਜ਼ ਫਿਫਟੀ ਹੈ। ਇਸ ਨਾਲ ਉਨ੍ਹਾਂ ਨੇ 13 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਫਸਟ-ਕਲਾਸ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਵੇਨ ਵਾਈਟ (Wayne White) ਦੇ ਨਾਂ ਸੀ, ਜਿਨ੍ਹਾਂ ਨੇ 2012 ਵਿੱਚ 12 ਗੇਂਦਾਂ ‘ਤੇ ਇਹ ਕਾਰਨਾਮਾ ਕੀਤਾ ਸੀ। ਰਣਜੀ ਟਰਾਫੀ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਪੁਰਾਣਾ ਰਿਕਾਰਡ ਜੰਮੂ-ਕਸ਼ਮੀਰ ਦੇ ਬੰਦੀਪ ਸਿੰਘ (Bandeep Singh) ਦੇ ਨਾਂ ਸੀ, ਜਿਨ੍ਹਾਂ ਨੇ 2015-16 ਵਿੱਚ 15 ਗੇਂਦਾਂ ‘ਤੇ ਫਿਫਟੀ ਲਗਾਈ ਸੀ। ਆਕਾਸ਼ ਚੌਧਰੀ 14 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਨਾਬਾਦ ਰਹੇ, ਜਦੋਂ ਮੇਘਾਲਿਆ ਨੇ ਆਪਣੀ ਪਹਿਲੀ ਪਾਰੀ 6 ਵਿਕਟਾਂ ‘ਤੇ 628 ਦੌੜਾਂ ‘ਤੇ ਘੋਸ਼ਿਤ ਕੀਤੀ।

ਲਗਾਤਾਰ ਛੱਕਿਆਂ ਨਾਲ ਜਿੱਤਿਆ ਮੈਦਾਨ

ਆਕਾਸ਼ ਕੁਮਾਰ ਚੌਧਰੀ ਨੇ ਇਸ ਇਤਿਹਾਸਕ ਪਾਰੀ ਦੌਰਾਨ ਇੱਕ ਹੋਰ ਵੱਡਾ ਕਾਰਨਾਮਾ ਕੀਤਾ। ਉਨ੍ਹਾਂ ਨੇ ਲਿਮਾਰ ਡਾਬੀ ਦੇ ਇੱਕ ਓਵਰ ਵਿੱਚ ਲਗਾਤਾਰ 6 ਛੱਕੇ ਮਾਰਨ ਦਾ ਰਿਕਾਰਡ ਬਣਾਇਆ।  ਇਸ ਕਾਰਨਾਮੇ ਨਾਲ ਉਹ ਰਵੀ ਸ਼ਾਸਤਰੀ ਤੋਂ ਬਾਅਦ ਰਣਜੀ ਟਰਾਫੀ ਵਿੱਚ ਇੱਕ ਓਵਰ ਵਿੱਚ 6 ਛੱਕੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ। ਉਨ੍ਹਾਂ ਨੇ ਇੱਕ ਓਵਰ ਵਿੱਚ 6 ਛੱਕੇ ਲਗਾਉਣ ਤੋਂ ਬਾਅਦ ਅਗਲੀਆਂ ਦੋ ਗੇਂਦਾਂ ‘ਤੇ ਵੀ ਛੱਕੇ ਜੜ੍ਹੇ, ਜਿਸ ਨਾਲ ਉਹ ਲਗਾਤਾਰ 8 ਗੇਂਦਾਂ ‘ਤੇ 8 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article