Tea Benefits and Side Effects: ਸਵੇਰ ਦੀ ਸ਼ੁਰੂਆਤ ਅਕਸਰ ਚਾਹ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਕਿਸੇ ਨੂੰ ਬੈੱਡ-ਟੀ ਪਸੰਦ ਹੁੰਦੀ ਹੈ, ਤਾਂ ਕੋਈ ਦਿਨ ਭਰ ਵਿੱਚ ਕਈ ਕੱਪ ਚਾਹ ਪੀ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਉਮਰ ਮੁਤਾਬਕ ਕਿੰਨੀ ਚਾਹ ਪੀਣਾ ਸਹੀ ਹੈ? ਕਿਉਂਕਿ ਲੋੜ ਤੋਂ ਵੱਧ ਚਾਹ ਪੀਣ ਦੀ ਆਦਤ ਹੌਲੀ-ਹੌਲੀ ਸਰੀਰ ‘ਤੇ ਮਾੜਾ ਅਸਰ ਪਾਉਂਦੀ ਹੈ।
ਚਾਹ ਸਬੰਧੀ ਸਿਹਤਮੰਦ ਵਿਕਲਪ
ਸਿਹਤ ਸਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ Healthline ਮੁਤਾਬਕ ਚਾਹ ਵਿੱਚ ਮੌਜੂਦ ਕੈਫੀਨ ਤੇ ਹੋਰ ਤੱਤ ਸਰੀਰ ਨੂੰ ਊਰਜਾ ਤਾਂ ਦਿੰਦੇ ਹਨ, ਪਰ ਜੇਕਰ ਇਨ੍ਹਾਂ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ। ਗ੍ਰੀਨ ਟੀ ਨੂੰ ਇੱਕ ਸਿਹਤਮੰਦ ਪੇਅ ਵਜੋਂ ਕਾਫ਼ੀ ਲੋਕਪ੍ਰਿਯਤਾ ਮਿਲੀ ਹੈ, ਕਿਉਂਕਿ ਇਸ ਵਿੱਚ ਕੈਟੇਚਿਨ ਨਾਮਕ ਐਂਟੀ-ਆਕਸੀਡੈਂਟ ਹੁੰਦੇ ਹਨ। ਖੋਜਾਂ ਵਿੱਚ ਇਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ, ਟਾਈਪ-2 ਸ਼ੂਗਰ ਤੇ ਕੁਝ ਕਿਸਮਾਂ ਦੇ ਕੈਂਸਰ ਦੇ ਖਤਰੇ ਨੂੰ ਘਟਾਉਣ ਨਾਲ ਜੋੜਿਆ ਗਿਆ ਹੈ।
ਅਧਿਐਨਾਂ ਅਨੁਸਾਰ, ਗ੍ਰੀਨ ਟੀ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਤੇ ਚਰਬੀ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ। ਨਿਯਮਿਤ ਤੌਰ ‘ਤੇ ਗ੍ਰੀਨ ਟੀ ਪੀਣ ਵਾਲੇ ਲੋਕਾਂ ਵਿੱਚ ਵਜ਼ਨ ਕੰਟਰੋਲ ਤੇ ਸਮੁੱਚੀ ਸਿਹਤ ਬਿਹਤਰ ਦੇਖੀ ਗਈ ਹੈ।
ਇੱਕ ਦਿਨ ਵਿੱਚ ਕਿੰਨੀ ਚਾਹ ਪੀਣੀ ਚਾਹੀਦੀ ਹੈ?
ਪਰ ਸਵਾਲ ਇਹ ਹੈ ਕਿ ਕਿੰਨੀ ਚਾਹ ਪੀਣੀ ਸਹੀ ਮੰਨੀ ਜਾਂਦੀ ਹੈ? ਮਾਹਿਰਾਂ ਅਨੁਸਾਰ, ਇਹ ਤੁਹਾਡੀ ਉਮਰ, ਸਿਹਤ ਦੀ ਸਥਿਤੀ ਅਤੇ ਜੀਵਨ-ਸ਼ੈਲੀ ‘ਤੇ ਨਿਰਭਰ ਕਰਦਾ ਹੈ।
ਕਿਸ਼ੋਰ ਤੇ ਨੌਜਵਾਨ: ਦਿਨ ਵਿੱਚ 1 ਤੋਂ 2 ਕੱਪ ਤੋਂ ਵੱਧ ਕੈਫੀਨ ਵਾਲੀ ਚਾਹ ਨਹੀਂ ਪੀਣੀ ਚਾਹੀਦੀ।
ਸਿਹਤਮੰਦ ਬਾਲਗ: ਦਿਨ ਵਿੱਚ 3 ਤੋਂ 5 ਕੱਪ ਗ੍ਰੀਨ ਟੀ ਲਾਭਦਾਇਕ ਮੰਨੀ ਜਾਂਦੀ ਹੈ।
ਕਈ ਅਧਿਐਨਾਂ ਵਿੱਚ ਇਹ ਮਾਤਰਾ ਸਿਹਤ ਲਾਭਾਂ ਲਈ ਉਚਿਤ ਦੱਸੀ ਗਈ ਹੈ।
ਜ਼ਿਆਦਾ ਚਾਹ ਪੀਣ ਨਾਲ ਕੀ ਨੁਕਸਾਨ ਹੋ ਸਕਦੇ ਹਨ?
ਡਾਕਟਰਾਂ ਅਨੁਸਾਰ, ਬਹੁਤ ਜ਼ਿਆਦਾ ਚਾਹ ਪੀਣਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਇਸ ਨਾਲ ਬੇਚੈਨੀ, ਨੀਂਦ ਦੀ ਕਮੀ, ਸਿਰ ਦਰਦ, ਪੇਟ ਦੀ ਗੜਬੜ, ਚਿੰਤਾ (ਐਂਜ਼ਾਇਟੀ) ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਗਰਭਵਤੀ ਮਹਿਲਾਵਾਂ ਨੂੰ ਖਾਸ ਤੌਰ ‘ਤੇ ਕੈਫੀਨ ਦੀ ਮਾਤਰਾ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਖੋਜਾਂ ਮੁਤਾਬਕ, ਬਹੁਤ ਜ਼ਿਆਦਾ ਕੈਫੀਨ ਗਰਭ ਅਵਸਥਾ ਦੌਰਾਨ ਜੋਖਮ ਵਧਾ ਸਕਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਪੂਰੇ ਦਿਨ ਵਿੱਚ 300 ਮਿਲੀਗ੍ਰਾਮ ਤੋਂ ਵੱਧ ਕੈਫੀਨ ਨਹੀਂ ਲੈਣੀ ਚਾਹੀਦੀ।
ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ
ਸਿਹਤ ਮਾਹਿਰ ਕਹਿੰਦੇ ਹਨ ਕਿ ਚਾਹ ਪੀਣ ਦਾ ਸਮਾਂ ਵੀ ਬਹੁਤ ਮਹੱਤਵਪੂਰਨ ਹੈ।
ਖਾਲੀ ਪੇਟ ਜ਼ਿਆਦਾ ਚਾਹ ਪੀਣ ਨਾਲ ਐਸਿਡਿਟੀ ਤੇ ਹਜ਼ਮੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਸਰੀਰ ਵਿੱਚ ਆਇਰਨ ਦਾ ਅਵਸ਼ੋਸ਼ਣ (Absorption) ਘੱਟ ਹੋ ਸਕਦਾ ਹੈ।
ਚਾਹ ਨੂੰ ਪੂਰੀ ਤਰ੍ਹਾਂ ਛੱਡਣ ਦੀ ਲੋੜ ਨਹੀਂ, ਪਰ ਇਸ ਦੀ ਮਾਤਰਾ ਅਤੇ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
Disclaimer: ਇਹ ਜਾਣਕਾਰੀ ਖੋਜ ਅਧਿਐਨਾਂ ਤੇ ਮਾਹਿਰਾਂ ਦੀ ਰਾਏ ‘ਤੇ ਆਧਾਰਿਤ ਹੈ। ਇਸਨੂੰ ਡਾਕਟਰੀ ਸਲਾਹ ਦਾ ਬਦਲ ਨਾ ਮੰਨੋ। ਕਿਸੇ ਵੀ ਨਵੀਂ ਸਿਹਤ ਸਬੰਧੀ ਆਦਤ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਬੰਧਤ ਮਾਹਿਰ ਨਾਲ ਸਲਾਹ ਜ਼ਰੂਰ ਕਰੋ।
Check out below Health Tools-
Calculate Your Body Mass Index ( BMI )
Calculate The Age Through Age Calculator
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ