T20 Series 2026: ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ…

Must read


Cricket Team Announce T20 Series 2026: ਜ਼ਿੰਬਾਬਵੇ ਕ੍ਰਿਕਟ ਟੀਮ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਨੇ 2026 ਦੇ ਟੀ-20 ਵਿਸ਼ਵ ਕੱਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿੰਬਾਬਵੇ ਹੁਣ ਬੰਗਲਾਦੇਸ਼ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣ ਲਈ ਤਿਆਰ ਹੈ। ਜ਼ਿੰਬਾਬਵੇ ਕ੍ਰਿਕਟ ਬੋਰਡ ਨੇ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਟੀਮ ਵਿੱਚ ਦੋ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ। ਕਈ ਸੀਨੀਅਰ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਦੋ ਨਵੇਂ ਖਿਡਾਰੀਆਂ ਨੂੰ ਟੀਮ ਵਿੱਚ ਮਿਲੀ ਜਗ੍ਹਾ

ਟੀਮ ਦੀ ਅਗਵਾਈ ਸਿਕੰਦਰ ਰਜ਼ਾ ਕਰਨਗੇ। ਜ਼ਿੰਬਾਬਵੇ ਕ੍ਰਿਕਟ ਟੀਮ ਵਿੱਚ ਦੋ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ। ਬੋਰਡ ਨੇ ਨਿਊਮੈਨ ਨਿਆਮਹੂਰੀ ਅਤੇ ਬੱਲੇਬਾਜ਼ ਮਿਲਟਨ ਸ਼ੁੰਬਾ ਨੂੰ ਮੌਕੇ ਦਿੱਤੇ ਹਨ। ਬੰਗਲਾਦੇਸ਼ ਅਤੇ ਜ਼ਿੰਬਾਬਵੇ ਵਿਚਾਲੇ ਤਿੰਨੋਂ ਮੈਚ ਬੁਲਾਵਾਯੋ ਦੇ ਕਵੀਨਜ਼ ਸਪੋਰਟਸ ਕਲੱਬ ਵਿੱਚ ਖੇਡੇ ਜਾਣਗੇ। ਪਹਿਲਾ ਮੈਚ 15 ਜੁਲਾਈ ਨੂੰ, ਦੂਜਾ 17 ਜੁਲਾਈ ਨੂੰ ਅਤੇ ਤੀਜਾ 19 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਜ਼ਿੰਬਾਬਵੇ ਭਾਰਤੀ ਟੀਮ ਵਿਰੁੱਧ ਤਿੰਨ ਮੈਚਾਂ ਦੀ ਟੀ-20 ਲੜੀ ਖੇਡੇਗਾ। ਬ੍ਰਾਇਨ ਬੇਨੇਟ, ਰਿਆਨ ਬਰਲ, ਬੇਨ ਕੁਰਾਨ, ਬ੍ਰੈਡ ਇਵਾਨਸ ਅਤੇ ਕਲਾਈਵ ਮਡੇਂਡੇ ਵਰਗੇ ਖਿਡਾਰੀਆਂ ਨੂੰ ਵੀ ਜ਼ਿੰਬਾਬਵੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਤਾਸ਼ਿੰਗਾ ਮੁਸੇਕੀਵਾ, ਬਲੇਸਿੰਗ ਮੁਜ਼ਾਰਾਬਾਨੀ ਅਤੇ ਡੀਓਨ ਮਾਇਰਸ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਜ਼ਿੰਬਾਬਵੇ ਕ੍ਰਿਕਟ ਟੀਮ ਦਾ ਦੌਰਾ ਫਿਲਹਾਲ ਬੰਗਲਾਦੇਸ਼ ‘ਤੇ ਖਿਲਾਫ ਜਾਰੀ ਹੈ। ਬੰਗਲਾਦੇਸ਼ ਵਿਰੁੱਧ ਜ਼ਿੰਬਾਬਵੇ ਨੇ ਇਕਲੌਤਾ ਟੈਸਟ ਮੈਚ ਪਾਰੀ ਨਾਲ ਜਿੱਤਿਆ। ਇਸ ਤੋਂ ਇਲਾਵਾ, ਜ਼ਿੰਬਾਬਵੇ ਨੇ ਪਹਿਲਾ ਵਨਡੇ ਵੀ 25 ਦੌੜਾਂ ਨਾਲ ਜਿੱਤਿਆ ਅਤੇ ਲੜੀ 1-0 ਨਾਲ ਅੱਗੇ ਹੈ। ਦੂਜਾ ਵਨਡੇ 9 ਜੁਲਾਈ ਨੂੰ ਖੇਡਿਆ ਜਾਵੇਗਾ, ਜਦੋਂ ਕਿ ਤੀਜਾ ਵਨਡੇ 11 ਜੁਲਾਈ ਨੂੰ ਖੇਡਿਆ ਜਾਏਗਾ।

ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਲਈ ਜ਼ਿੰਬਾਬਵੇ ਦੀ ਟੀਮ

ਸਿਕੰਦਰ ਰਜ਼ਾ (ਕਪਤਾਨ), ਬ੍ਰਾਇਨ ਬੇਨੇਟ, ਰਿਆਨ ਬਰਲ, ਬੇਨ ਕੁਰਾਨ, ਬ੍ਰੈਡ ਇਵਾਨਸ, ਕਲਾਈਵ ਮਡਾਂਡੇ, ਟਿਨੋਟੇਂਡਾ ਮਾਫੋਸਾ, ਤਦੀਵਾਨਾਸ਼ੇ ਮਾਰੂਮਨੀ, ਵੇਲਿੰਗਟਨ ਮਸਾਕਾਦਜ਼ਾ, ਤਾਸ਼ਿੰਗਾ ਮੁਸੇਕੀਵਾ, ਬਲੇਸਿੰਗ ਮੁਜ਼ਾਰਬਾਨੀ, ਡੀਓਨ ਮਾਇਰਸ, ਰਿਚਰਡ ਨਗਾਰਵਾ, ਨਿਊਮੈਨ ਨਿਆਮਹੂਰੀ ਅਤੇ ਮਿਲਟਨ ਸ਼ੁੰਬਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article