Punjab-Haryana meet on SYL issue: ਅੱਜ ਯਾਨੀਕਿ 27 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ SYL ਦੇ ਮੁੱਦੇ ਨੂੰ ਲੈ ਕੇ ਅਹਿਮ ਮੀਟਿੰਗ ਚੰਡੀਗੜ੍ਹ ਤਾਜ ਹੋਟਲ ਦੇ ਵਿੱਚ ਹੋਈ। ਦੋਵੇਂ ਮੁੱਖ ਮੰਤਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੀਟਿੰਗ ਖੁਸ਼ਨੁਮਾ ਮਾਹੌਲ ‘ਚ ਹੋਈ ਹੈ ਅਤੇ ਇਸ ਦੇ ਨਤੀਜੇ ਵੀ ਚੰਗੇ ਹੀ ਆਉਣਗੇ।
ਹੁਣ ਇਹ ਵਾਲੇ ਅਧਿਕਾਰੀਆਂ ਦੀ ਹੋਈ ਬੈਠਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ SYL ਦਾ ਮੁੱਦ ਬਹੁਤ ਪੁਰਾਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਪੱਖ ਰੱਖਿਆ ਅਤੇ ਸੀਐਮ ਸੈਣੀ ਨੇ ਆਪਣਾ ਪੱਖ ਰੱਖਿਆ ਹੈ। ਕੇਂਦਰ ਅਤੇ ਸੁਪਰੀਮ ਕੋਰਟ ਨੇ ਸਾਨੂੰ ਮਿਲ ਕੇ ਹੱਲ ਕੱਢਣ ਲਈ ਕਿਹਾ ਹੈ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਚਲਾਂਗੇ। ਦੋਵਾਂ ਸੂਬਿਆਂ ਦੇ ਅਧਿਕਾਰੀ ਬੈਠ ਕੇ ਹੱਲ ਲੱਭਣਗੇ ਅਤੇ ਆਪਣੇ ਮੁੱਖ ਮੰਤਰੀਆਂ ਨੂੰ ਰਿਪੋਰਟ ਦੇਣਗੇ। ਉਸ ਤੋਂ ਬਾਅਦ ਅਸੀਂ ਦੋਵੇਂ ਮੁੱਖ ਮੰਤਰੀ ਫੋਨ ਤੇ ਜਾਂ ਬੈਠਕ ਕੇ ਇਸ ਗੱਲ ‘ਤੇ ਚਰਚਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਾਣੀ ਤੈਅ ਹੋ ਜਾਵੇ, ਤਾਂ ਨਹਿਰਾਂ ਵੀ ਬਣਾ ਲਵਾਂਗੇ।
SYL ਦੇ ਅਹਿਮ ਮੁੱਦੇ ‘ਤੇ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ, ਚੰਡੀਗੜ੍ਹ ਤੋਂ LIVE ….. SYL के महत्वपूर्ण मुद्दे पर मीटिंग के बाद मीडिया सहयोगियों के साथ बातचीत, चंडीगढ़ से LIVE https://t.co/8cDrcQQTJR
— Bhagwant Mann (@BhagwantMann) January 27, 2026
ਹਰਿਆਣਾ ਛੋਟਾ ਭਰਾ- CM ਮਾਨ
CM ਮਾਨ ਨੇ ਕਿਹਾ ਕਿ ਐਸਵਾਈਐਲ (SYL) ਦੇ ਮੁੱਦੇ ਦਾ ਹੱਲ ਨਿਕਲਣਾ ਚਾਹੀਦਾ ਹੈ। ਇਹ ਬਜ਼ੁਰਗਾਂ ਦੀ ਲੜਾਈ ਸੀ। ਹਰਿਆਣਾ ਸਾਡਾ ਦੁਸ਼ਮਣ ਨਹੀਂ, ਛੋਟਾ ਭਰਾ ਹੈ। ਸਭ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ। ਅਸੀਂ ਨਵੀਂ ਪੀੜੀ ਹਾਂ ਇਸ ਮੁੱਦੇ ਦੇ ਹੱਲ ਲਈ ਹਰ ਬਣਦੀ ਕੋਸ਼ਿਸ਼ ਕਰਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਹੀ ਇਹ ਬੈਠਕ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ