Surrey Firing : ਕੈਨੇਡਾ ਦੇ ਸਰੀ ‘ਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਜਸਮਨ ਸੇਖੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਸਮਨ ਸੇਖੋਂ ਡਰੱਗ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਪੁਲਿਸ ਨੇ ਉਸਦੀ ਪਛਾਣ ਪੰਜਾਬੀ ਮੂਲ ਦੇ 27 ਸਾਲਾ ਵਜੋਂ ਕੀਤੀ ਹੈ। ਸਰੀ ਪੁਲਿਸ ਜਾਂਚ ਕਰ ਰਹੀ ਹੈ ਕਿ ਉਹ ਪੰਜਾਬ ਤੋਂ ਕਦੋਂ ਆਇਆ ਸੀ ਅਤੇ ਉਹ ਕਿੰਨੇ ਸਮੇਂ ਤੋਂ ਡਰੱਗ ਦਾ ਕਾਰੋਬਾਰ ਕਰ ਰਿਹਾ ਸੀ।
ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਸੀ ਪਰ ਪੁਲਿਸ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦੀ ਆਵਾਜ਼ ਨਾਲ ਆਸ -ਪਾਸ ਦੇ ਲੋਕ ਸਹਿਮ ਗਏ। ਲੋਕਾਂ ਨੇ ਐਮਰਜੈਂਸੀ ਨੰਬਰ ‘ਤੇ ਫੋਨ ਕੀਤਾ। ਪੁਲਿਸ 15 ਮਿੰਟ ਬਾਅਦ ਮੌਕੇ ‘ਤੇ ਪਹੁੰਚੀ। ਉਸ ਵਿਅਕਤੀ ਨੂੰ ਸੀਪੀਆਰ ਦਿੱਤਾ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮੀਆਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਪੁਲਿਸ ਨੇ ਕਿਹਾ ਕਿ ਵਿਅਕਤੀ ‘ਤੇ 10 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਉਸਦੇ ਘਰ ਦੀਆਂ ਸ਼ੀਸ਼ੇ ਦੀਆਂ ਖਿੜਕੀਆਂ ਟੁੱਟ ਗਈਆਂ। ਘਟਨਾ ਸਥਾਨ ‘ਤੇ ਸ਼ੀਸ਼ੇ ਅਤੇ ਖੂਨ ਬਿਖਰਿਆ ਮਿਲਿਆ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕਤਲ ਡਰੱਗ ਕਾਰੋਬਾਰ ਕਾਰਨ ਹੋਇਆ ਹੈ। ਕਤਲ ਸੰਭਾਵਤ ਤੌਰ ‘ਤੇ ਨਸ਼ੀਲੇ ਪਦਾਰਥਾਂ ਅਤੇ ਗੈਂਗ ਨਾਲ ਸਬੰਧਤ ਹੈ।
ਪੁਲਿਸ ਨੇ ਦੱਸਿਆ ਕਿ ਸੇਖੋਂ ਸ਼ਨੀਵਾਰ ਸ਼ਾਮ 6:40 ਵਜੇ ਦੇ ਕਰੀਬ 60ਵੇਂ ਐਵੇਨਿਊ ਦੇ 15100 ਬਲਾਕ ਵਿੱਚ ਇੱਕ ਟਾਊਨਹਾਊਸ ਵਿੱਚ ਠਹਿਰਿਆ ਹੋਇਆ ਸੀ, ਜਿੱਥੇ ਗੋਲੀਬਾਰੀ ਹੋਈ। ਪੁਲਿਸ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਘਟਨਾ ਦੇ ਵੇਰਵੇ ਸਾਂਝੇ ਕੀਤੇ।
ਪੁਲਿਸ ਬੋਲੀ – ਡਰੱਗ ਦੇ ਧੰਦੇ ‘ਚ ਜੁੜਿਆ ਸੀ ਸੇਖੋਂ
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੇਖੋਂ ਦਾ ਪੁਲਿਸ ਕੋਲ ਅਪਰਾਧਿਕ ਰਿਕਾਰਡ ਸੀ ਅਤੇ ਉਹ ਇੱਥੇ ਡਰੱਗ ਦੇ ਧੰਦੇ ‘ਚ ਸ਼ਾਮਲ ਸੀ। ਸ਼ੁਰੂਆਤੀ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਸੰਗਠਿਤ ਅਪਰਾਧ ਨਾਲ ਜੁੜੀ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਘਟਨਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ